ਗੁਰਪ੍ਰੀਤ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਪੰਜਾਬ ਦੀਆਂ ਪਹਿਲੀਆਂ ਮਹਿਲਾ ਡੀ ਜੀ ਪੀ ਬਣੀਆਂ
ਚੰਡੀਗੜ੍ਹ, 24 ਜਨਵਰੀ, 2023: ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ 30 ਸਾਲ ਦੀ ਸੇਵਾ ਮੁਕੰਮਲ ਹੋਣ ’ਤੇ 1993 ਬੈਚ ਦੇ 7 ਆਈ ਪੀ ਐਸ ਅਧਿਕਾਰੀਆਂ ਨੂੰ ਸਪੈਸ਼ਲ ਡੀ ਜੀ ਪੀ ਵਜੋਂ ਤਰੱਕੀ ਦੇਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਗੁਰਪ੍ਰੀਤ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਪੰਜਾਬ ਦੀਆਂ ਪਹਿਲੀਆਂ ਮਹਿਲਾ ਡੀ ਜੀ ਪੀ ਬਣ ਗਈਆਂ ਹਨ।
ਉਹਨਾ ਤੋਂ ਇਲਾਵਾ ਵਰਿੰਦਰ ਕੁਮਾਰ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਅਸਥਾਨਾ ਅਤੇ ਆਰ ਐਨ ਢੋਕੇ ਵੀ ਸਪੈਸ਼ਲ ਡੀ ਜੀ ਪੀ ਬਣ ਗਏ ਹਨ।