ਚੈਟਜੀਪੀਟੀ: ਸੁਣ ਕੇ ਰਹਿ ਜਾਓਗੇ ਹੈਰਾਨ, ਇਹ ਕੀ ਹੈ ਜਿਸਨੇ ਦੁਨੀਆਂ ਦੇ ਮਾਹਿਰਾਂ ਨੂੰ ਹੈਰਾਨੀ ਵਿਚ ਪਾਇਆ
ਚੰਡੀਗੜ੍ਹ, 27 ਜਨਵਰੀ, 2023: ਚੈਟਜੀਪੀਟੀ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਟੂਲ ਹੈ ਜਿਸਨੇ ਦੁਨੀਆਂ ਭਰ ਦੇ ਮਾਹਿਰਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੀਮੇਲ ਇਜਾਦ ਕਰਨ ਵਾਲੇ ਪੋਲ ਬੁਸ਼ੇਟ ਨੇ ਇਹ ਭਵਿੱਖਬਾਣੀ ਕਰ ਦਿੱਤੀ ਹੈ ਕਿ ਚੈਟਜੀਪੀਟੀ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਗੁਗਲ ਨੂੰ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ।
ਚੈਟਜੀਪੀਟੀ ਦੀ ਸ਼ੁਰੂਆਤ ਨਵੰਬਰ 2022 ਵਿਚ ਕੀਤੀ ਗਈ ਤੇ ਇਕ ਹਫਤੇ ਵਿਚ ਹੀ ਇਸਦੇ 10 ਲੱਖ ਯੂਜ਼ਰਜ਼ ਹੋ ਗਏ। ਇਸ ’ਤੇ ਗੁਗਲ ਵਾਂਗੂ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ। ਚੈਟਜੀਪੀਟੀ ਨਾ ਸਿਰਫਔਖੇ ਤੋਂ ਔਖੇ ਲੇਖ ਲਿਖ ਸਕਦਾ ਹੈ, ਬਲਕਿ ਇਸਨੇ ਅਮਰੀਕਾ ਵਿਚ ਕਾਨੂੰਨ ਅਤੇ ਐਮ ਬੀ ਏ ਵਰਗੇ ਔਖੇ ਵਿਸ਼ਿਆਂ ਦੀਆਂ ਡਿਗਰੀਆਂ ਵੀ ਪਾਸ ਕਰ ਵਿਖਾਈਆਂ ਹਨ।ਇਸਨੇ ਕਾਨੂੰਨ ਦੇ ਔਖੇ ਵਿਸ਼ਿਆਂ ’ਤੇ ਬਹੁਤ ਹੀ ਸ਼ਾਨਦਾਰ ਲੇਖ ਲਿਖੇ ਹਨ। ਪੋਲ ਬੁਸ਼ੇਟ ਨੇ ਤਾਂ ਇਹ ਵੀ ਭਵਿੱਖਬਾਣੀ ਕੀਤੀਹੈ ਕਿ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲੋਂ ਗੁਗਲ ਨਾਲ ਉਹੋ ਕੁਝ ਕੀਤਾ ਜਾਵੇਗਾ ਜੋ ਉਸ ਵੱਲੋਂ ਯੈਲੋ ਪੇਜਿਜ਼ ਨਾਲ ਕੀਤਾ ਗਿਆ ਸੀ।