ਕੰਧ ਪਾੜ ਕੇ ਸਰਕਾਰੀ ਸਕੂਲ ਵਿੱਚੋਂ ਸਿਲੰਡਰ, ਚੌਲ ਅਤੇ ਕਣਕ ਕੱਢ ਕੇ ਲੈ ਗਏ ਚੋਰ, ਪਰਚਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 29 ਜਨਵਰੀ 2023 - ਸਕੂਲ ਦੀ ਕੰਧ ਪਾੜ ਕੇ ਸਰਕਾਰੀ ਸਕੂਲ ਪਿੰਡ ਸਰਫਕੋਟ ਵਿੱਚੋਂ ਛੁੱਟੀ ਵਾਲੇ ਦਿਨ ਚੋਰ ਗੈਸ ਸਲੰਡਰ ,ਭੱਠਿਆਂ ਅਤੇ ਮਿਡ ਡੇ ਮੀਲ ਦੇ ਕਵਿਟਲਾਂ ਚੌਲ ਅਤੇ ਕਣਕ ਵੀ ਚੋਰੀ ਕਰਕੇ ਲੈ ਗਏ । ਥਾਣਿ ਡੇਰਾ ਬਾਬਾ ਨਾਨਕ ਦੇ ਪੁਲਿਸ ਵੱਲੋਂ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਬੀ ਐਸ ਭੁਪਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਫਕੋਟ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਰਕਾਰੀ ਛੁੱਟੀ ਹੋਣ ਕਰਕੇ ਜਦੋ ਅੱਜ ਸਕੂਲ ਸਟਾਫ ਸਕੂਲ ਹਾਜਰ ਹੋਇਆ ਤਾਂ ਦੇਖਿਆ ਕਿ ਸਕੂਲ ਦੇ ਗੇਟ ਅਤੇ ਰਸੋਈ ਵਾਲੇ ਕਮਰੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਕੰਧ ਵਿੱਚ ਪਾੜ ਪਾਇਆ ਹੋਇਆਂ ਸੀ ਅਤੇ ਰਸੋਈ ਘਰ ਵਿਚੋ ਇੱਕ ਗੈਸ ਸਿਲੰਡਰ, ਗੈਸ ਵਾਲੀਆਂ ਭੱਠੀਆ, ਕਣਕ 670 ਕਿਲੋਗ੍ਰਾਮ, 890 ਕਿਲੋਗ੍ਰਾਮ ਚੋਲ ਅਤੇ ਇਸ ਤੋ ਇਲਾਵਾ ਰਾਸਨ ਜੋ ਮਿਡ ਡੇ ਮੀਲ ਵਿੱੱਚ ਵਰਤੋ ਵਿੱੱਚ ਆਉਦਾ ਹੈ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ ਹਨ।
ਤਫਤੀਸ਼ੀ ਅਫਸਰ ਬਲਵਿੰਦਰ ਸਿੰਘ ਏ ਐਸ ਆਈ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।