ਪਤੀ ਤੋਂ ਦੁਖੀ ਹੋ ਪਤਨੀ ਨੇ ਫਾਹਾ ਲਾ ਕੀਤੀ ਜੀਵਨ ਲੀਲਾ ਸਮਾਪਤ
ਰਾਜਿੰਦਰ ਕੁਮਾਰ ਵਰਮਾ
ਨਵਾਂਸ਼ਹਿਰ ,31 ਜਨਵਰੀ 2023 - ਥਾਣਾ ਸਿਟੀ ਬੰਗਾ ਦੇ ਪੈਂਦੇ ਪਿੰਡ ਪੂੰਨੀਆਂ ਵਿਚ ਇਕ ਪ੍ਰਵਾਸੀ ਪਤਨੀ ਵੱਲੋਂ ਦੇਰ ਰਾਤ ਆਪਣੇ ਪਤੀ ਤੋ ਤੰਗ ਪਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਮ੍ਰਿਤਕ ਨੀਰਜ਼ ਦੇ ਭਰਾ ਸੁਰਿੰਦਰ ਕੁਮਾਰ ਪੁੱਤਰ ਰਾਮ ਪ੍ਰਸ਼ਾਦ ਨਿਵਾਸੀ ਨੰਗਲਾ ਬਾਰਾ ਥਾਣਾ ਬਸੋਲੀ ਜ਼ਿਲ੍ਹਾਂ ਬਦਾਓ (ਯੂ ਪੀ ) ਹਾਲ ਨਿਵਾਸੀ ਪਿੰਡ ਕੁਲੇਵਾਲ ਥਾਣਾ ਬਲਾਚੋਰ ਜ਼ਿਲ੍ਹਾਂ ਨਵਾਂਸ਼ਹਿਰ ਨੇ ਦੱਸਿਆ ਕਿ ਉਸਦੀ ਭੈਣ ਨੀਰਜ਼ ਦਾ ਵਿਆਹ ਰਾਮ ਖਿਲਾੜੀ ਪੁੱਤਰ ਮੰਗਲੀ ਨਿਵਾਸੀ ਬਗੁਲਾ ਨਗਲਾ ਥਾਣਾ ਕੋਜਾਨੀ ਜ਼ਿਲ੍ਹਾਂ ਬਦਾਓ (ਯੂ ਪੀ ) ਹਾਲ ਨਿਵਾਸੀ ਪਿੰਡ ਪੂੰਨੀਆਂ ਜ਼ਿਲ੍ਹਾਂ ਨਵਾਂਸ਼ਹਿਰ ਨਾਲ ਕਰੀਬ 7 ਸਾਲ ਪਹਿਲਾ ਹੋਇਆ ਸੀ ।
ਉਸਦਾ ਜੀਜਾ ਰਾਮ ਖਿਲਾੜੀ ਸ਼ਰਾਬ ਪੀਣ ਦਾ ਆਦੀ ਹੈ। ਜਿਸ ਦੇ ਕਾਰਨ ਉਨ੍ਹਾਂ ਦੇ ਘਰ ਕਲੇਸ਼ ਹੁੰਦਾ ਰਹਿੰਦਾ ਸੀ। ਜਿਸ ਸੰਬੰਧੀ ਉਸਦੀ ਭੈਣ ਨੀਰਜ਼ ਨੂੰ ਦੱਸਦੀ ਰਹਿੰਦੀ ਸੀ ।ਜਿਸ ਸਬੰਧੀ ਉਨ੍ਹਾਂ ਨੇ ਪਹਿਲਾ ਵੀ ਉਸ ਨੂੰ ਕਈ ਵਾਰ ਸਮਝਾਇਆ ਜਿਸ ਤੋ ਬਾਅਦ ਰਾਮ ਖਿਲਾੜੀ ਨੇ ਥੋੜੇ ਦਿਨ ਸ਼ਰਾਬ ਪੀਣੀ ਬੰਦ ਕਰ ਦਿੰਦਾ ਸੀ ਅਤੇ ਉਸ ਤੋ ਬਾਅਦ ਫਿਰ ਸ਼ਰਾਬ ਪੀਣ ਲੱਗ ਜਾਂਦਾ ਸੀ ਅਤੇ ਉਸ ਦੀ ਭੈਣ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ।
ਉਸ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਕਿਸੇ ਜਾਣਕਾਰ ਦਾ ਪਿੰਡ ਪੂੰਨੀਆ ਤੋ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਰਾਮ ਖਿਲਾੜੀ ਸ਼ਰਾਬ ਪੀਕੇ ਘੁੰਮ ਰਿਹਾ ਹੈ ਅਤੇ ਉਸਦੀ ਭੈਣ ਨੀਰਜ਼ ਨੂੰ ਕੁਝ ਹੋ ਗਿਆ ਹੈ ।ਉਨ੍ਹਾਂ ਦੱਸਿਆ ਕਿ ਉਕਤ ਫੋਨ ਤੋ ਬਾਅਦ ਉਹ ਆਪਣੇ ਵੱਡੇ ਭਰਾ ਸੁਰਾਜ ਨੂੰ ਨਾਲ ਲੈਕੇ ਦੇਰ ਰਾਤ ਪਿੰਡ ਪੂੰਨੀਆਂ ਪੁੱਜੇ । ਜਿੱਥੇ ਉਸ ਦੀ ਭੈਣ ਦੀ ਲਾਸ਼ ਮੰਜੀ ਤੇ ਪਈ ਹੋਈ ਸੀ, ਜਿਸ ਦੇ ਗਲੇ ਤੇ ਫਾਹਾ ਲੈਣ ਦਾ ਨਿਸ਼ਾਨ ਸੀ ਅਤੇ ਕੋਲ ਇਕ ਚੁੰਨੀ ਦੇ ਦੋ ਟੁਕੜੇ ਅਤੇ ਇਕ ਚਾਕੂ ਪਿਆ ਹੋਇਆ ਸੀ।ਜਦੋ ਕਿ ਉਸਦਾ ਪਤੀ ਰਾਮ ਖਿਲਾੜੀ ਸ਼ਰਾਬੀ ਹਾਲਤ ਵਿੱਚ ਉਸ ਕੋਲ ਬੈਠਾ ਹੋਇਆ ਸੀ।
ਜੋ ਬਾਅਦ ਵਿੱਚ ਉੱਥੋ ਚੁਪ ਚਾਪ ਨਿਕਲ ਗਿਆ ਮ੍ਰਿਤਕ ਨੀਰਜ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨੇ ਆਪਣੇ ਪਤੀ ਦੀਆ ਆਦਤਾ ਤੋ ਦੁੱਖੀ ,ਤੰਗ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਥਾਣਾ ਸਿਟੀ ਬੰਗਾ ਪੁਲਿਸ ਨੇ ਮ੍ਰਿਤਕ ਨੀਰਜ਼ ਦੇ ਭਰਾ ਸੁਰਿੰਦਰ ਕੁਮਾਰ ਵੱਲੋਂ ਦਿੱਤੇ ਬਿਆਨਾਂ ਤੇ ਮ੍ਰਿਤਕ ਨੀਰਜ਼ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਉਸਦੇ ਪਤੀ ਰਾਮ ਖਿਲਾੜੀ ਖਿਲਾਫ ਮਾਮਲਾ ਦਰਜ਼ ਕਰਨ ਉਪੰਰਤ ਪੋਸਟ ਮਾਰਟਮ ਕਰਵਾਉਣ ਤੋ ਬਾਅਦ ਲਾਸ਼ ਵਾਰਸਾ ਹਵਾਲੇ ਕਰ ਦਿੱਤੀ।