ਔਰਤਾਂ ਨੇ ਆਪ ਸਰਕਾਰ ਵਿਰੁੱਧ ਪ੍ਰਦਰਸ਼ਨ ਤੀਜੇ ਦਿਨ ਵੀ ਰੱਖਿਆ ਜਾਰੀ - ਸਿਕੰਦਰ ਚੌਹਾਨ
ਜੀ ਐਸ ਪੰਨੂ
ਪਟਿਆਲਾ, 31ਜਨਵਰੀ ,2023: ਪਟਿਆਲਾ ਵਿਖੇ ਔਰਤਾ ਦਾ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਿਹਾ ,ਪੰਜਾਬ ਦੀ ਆਪ ਸਰਕਾਰ ਅਤੇ ਭਗਵੰਤ ਮਾਨ ਵੱਲੋਂ ਆਮ ਲੋਕਾਂ ਨਾਲ ਕੀਤੀ ਜਾ ਰਹੀ ਵਾਅਦਾ ਖਿਲਾਫੀ ਦੇ ਵਿਰੁੱਧ ਔਰਤ ਦਾ ਪ੍ਰਦਰਸ਼ਨ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਵਾਰਡ ਨੰਬਰ 33 ਤੋਂ ਭਾਜਪਾ ਦੇ ਇੰਚਾਰਜ ਸਿਕੰਦਰ ਚੌਹਾਨ ਦੀ ਅਗਵਾਈ ਹੇਠ ਮਹਿਲਾਵਾਂ ਨੇ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਸਿਕੰਦਰ , ਰਾਜ ਰਾਣੀ, ਸ਼ਾਰਦਾ ਦੇਵੀ ਅਤੇ ਹਰਪਾਲ ਕੌਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ। ਪਰ ਹੁਣ ਆਪ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਗਈ ਹੈ।
ਆਪ ਸਰਕਾਰ ਵੱਲੋਂ ਹੁਣ ਪਾਣੀ ਤੇ ਵੀ ਟੈਕਸ ਲਗਾ ਦਿੱਤਾ ਗਿਆ ਜੋ ਕਿ ਆਮ ਲੋਕਾਂ ਨਾਲ ਸਿੱਧੇ ਤੌਰ ਤੇ ਧੱਕਾ ਹੈ। ਸਿਕੰਦਰ ਨੇ ਕਿਹਾ ਕਿ ਮਹਿਲਾਵਾਂ ਨੇ ਇਕੱਠੇ ਹੋਕੇ ਆਪ ਸਰਕਾਰ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਉਹਨਾਂ ਅੱਗੇ ਕਿਹਾ ਕਿ ਅਗਰ ਆਪ ਸਰਕਾਰ ਨੇ ਆਪਣੇ ਕੀਤੇ ਹੋਏ ਵਾਅਦੇ ਜ਼ਲਦੀ ਪੂਰੇ ਨਾ ਕੀਤੇ ਤਾਂ ਸਰਕਾਰ ਵਿਰੁੱਧ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਰਾਣੀ ਮਾਤਾ, ਪੂਨਮ, ਸਿਮਰਨ, ਅਸ਼ਾ ਦੇਵੀਂ, ਰਜਨੀ ਦੇਵੀ, ਕਮਲਾ ਦੇਵੀ, ਬੰਤੋ ਰਾਣੀ ਮੋਨਿਕਾ ਰਾਣੀ, ਅਤੇ ਸਤੋ ਦੇਵੀ ਮੌਕੇ ਤੇ ਹਾਜਰ ਸਨ।