ਤੁਰਕੀ ਤੇ ਸੀਰੀਆ ’ਚ ਜ਼ਬਰਦਸਤ ਭੂਚਾਲ, 100 ਵੱਧ ਮੌਤਾਂ, ਅਨੇਕਾਂ ਇਮਾਰਤਾਂ ਢਹਿ ਢੇਰੀ, ਪੜ੍ਹੋ ਵੇਰਵਾ
ਤੁਰਕੀ/ਸੀਰੀਆ, 6 ਫਰਵਰੀ, 2023: ਦੱਖਣੀ-ਪੂਰਬੀ ਤੁਰਕੀ ਵਿੱਚ 7.8 ਤੀਬਰਤਾ ਦੇ ਭੂਚਾਲ ਨੇ ਤਬਾਹੀ ਮਚਾਈ ਹੈ। ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਸੀਰੀਆ 'ਚ ਭੂਚਾਲ ਕਾਰਨ ਭਿਆਨਕ ਤਬਾਹੀ ਹੋਈ ਹੈ। ਇੱਥੇ ਹੁਣ ਤੱਕ 42 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਦੋਵਾਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਗਵਰਨਰ ਏਰਡਿਨ ਯਿਲਮਾਜ਼ ਨੇ ਕਿਹਾ ਕਿ ਖੇਤਰ ਵਿੱਚ 34 ਇਮਾਰਤਾਂ ਤਬਾਹ ਹੋ ਗਈਆਂ ਹਨ। ਦੱਸ ਦੇਈਏ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 4:17 ਵਜੇ ਆਇਆ। ਸਰਕਾਰ ਦੀ ਆਫ਼ਤ ਪ੍ਰਬੰਧਨ ਏਜੰਸੀ ਮੁਤਾਬਕ ਭੂਚਾਲ ਦੀ ਤੀਬਰਤਾ 7.4 ਸੀ।