ਡੀ.ਸੀ.ਰੂਪਨਗਰ ਨੇ ਸੁਕੰਨਿਆ ਸਮ੍ਰਿਧੀ ਸਕੀਮ ਤਹਿਤ ਬੱਚੀਆਂ ਦੇ ਖਾਤੇ ਖੋਲਣ ਲਈ ਮੁਹਿੰਮ ਦੀ ਕੀਤੀ ਸ਼ੁਰੂਆਤ
ਹਰੀਸ਼ ਕਾਲੜਾ
ਰੂਪਨਗਰ, 06 ਫਰਵਰੀ 2023: ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਕਰਾਏ ਜਾ ਰਹੇ ਉਤਸਵ ਅੰਮ੍ਰਿਤਪੈਕਸ-ਪਲੱਸ ਅਧੀਨ ਪੂਰੇ ਭਾਰਤ ਵਿੱਚ 7.5 ਲੱਖ ਸੁਕੰਨਿਆ ਸਮ੍ਰਿਧੀ ਸਕੀਮ ਅਧੀਨ ਖਾਤੇ ਖੋਲੇ ਜਾਣੇ ਹਨ। ਇਸ ਸਬੰਧੀ ਚੰਡੀਗੜ੍ਹ ਪੋਸਟਲ ਡਵੀਜ਼ਨ ਵੱਲੋਂ ਖਾਤੇ ਖੋਲਣ ਲਈ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ ਵਿੱਚ ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸ (ਐਸ.ਐਸ.ਪੀ.ਓ.) ਸ੍ਰੀ ਹਰਜਿੰਦਰ ਸਿੰਘ ਭੱਟੀ, ਚੰਡੀਗੜ੍ਹ ਪੋਸਟਲ ਡਵੀਜ਼ਨ ਨੇ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਿਲ੍ਹਾ ਰੂਪਨਗਰ ਅਧੀਨ ਪੈਂਦੇ ਡਾਕਖਾਨਿਆਂ ਵਿੱਚ ਸੁਕੰਨਿਆ ਸਮ੍ਰਿਧੀ ਅਕਾਊਂਟ ਖੁਲਵਾਉਣ ਲਈ ਜਿਲ੍ਹਾ ਪੱਧਰੀ ਮੁਹਿੰਮ ਚਲਾਉਣ ਬਾਰੇ ਕਿਹਾ ਅਤੇ ਅਫਸਰਾਂ ਨੂੰ ਇਸ ਮੁਹਿੰਮ ਵਿੱਚ ਖਾਤੇ ਖੁਲਵਾਉਣ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਐਸ.ਐਸ.ਪੀ.ਓ. ਚੰਡੀਗੜ੍ਹ ਪੋਸਟਲ ਡਵੀਜ਼ਨ ਨਾਲ ਸੁਪਰਡੈਂਟ ਮੁੱਖ ਦਫਤਰ, ਸ੍ਰੀ ਆਰ.ਪੀ.ਭਾਰਦਵਾਜ, ਇੰਸਪੈਕਟਰ ਪੋਸਟ ਸ੍ਰੀ ਵਿਸ਼ਾਲ ਰਹੇਜਾ, ਪੋਸਟ ਮਾਸਟਰ ਭਰਤਗੜ੍ਹ ਸ੍ਰੀ ਜੋਗਿੰਦਰ ਸਿੰਘ ਤੇ ਰੋਪੜ ਹੈਡ ਪੋਸਟ ਆਫਿਸ ਦੇ ਪੋਸਟਲ ਅਸਟੇਟ ਪਰਵਿੰਦਰ ਸਿੰਘ ਵੀ ਮੌਜੂਦ ਸਨ।