ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਕੈਮੀਕਲ ਰਿਸਰਚ ਸੁਸਾਇਟੀ ਆਫ ਇੰਡੀਆ ਦੇ ਕੌਂਸਲ ਮੈਂਬਰ ਨਿਯੁਕਤ
ਅੰਮ੍ਰਿਤਸਰ, 08 ਫਰਵਰੀ, 2023 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਪ੍ਰੋਫੈਸਰ ਪਰਮਜੀਤ ਕੌਰ ਨੂੰ ਕੈਮੀਕਲ ਖੋਜ ਦੇ ਖੇਤਰ ਵਿਚ ਪ੍ਰਸਿੱਧ ਸੰਸਥਾ ਕੈਮੀਕਲ ਰਿਸਰਚ ਸੁਸਾਇਟੀ ਆਫ ਇੰਡੀਆ (ਸੀ.ਆਰ.ਐਸ.ਆਈ.), ਬੰਗਲੌਰ ਦੀ ਕੌਂਸਲ ਦੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਕੈਮੀਕਲ ਰਿਸਰਚ ਸੋਸਾਇਟੀ ਆਫ਼ ਇੰਡੀਆ ਦੀ ਕੌਂਸਲ ਦੀ ਹਾਲ ਹੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਕੌਂਸਲ ਦੇ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਚੋਣ ਦੀ ਮਿਆਦ 1 ਅਪ੍ਰੈਲ 2023 ਤੋਂ 31 ਮਾਰਚ 2026 ਤਕ ਕੀਤੀ ਗਈ ਹੈ।
ਇਹ ਸੋਸਾਇਟੀ ਇੱਕ ਵਿਗਿਆਨਕ ਸੋਸਾਇਟੀ ਜੋ ਕਿ ਕੈਮਿਸਟਰੀ ਖੋਜ ਦੇ ਖੇਤਰ ਨੂੰ ਸਮਰਪਿਤ ਹੈ। ਇਸਦੀ ਸਥਾਪਨਾ 1999 ਵਿੱਚ ਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨ ਦੇ ਹਿੱਸੇ ਵਜੋਂ ਕੀਤੀ ਗਈ ਸੀ ਅਤੇ ਇਹ ਰਾਇਲ ਸੋਸਾਇਟੀ ਆਫ਼ ਕੈਮਿਸਟਰੀ, ਲੰਡਨ, ਦ ਅਮਰੀਕਨ ਕੈਮੀਕਲ ਸੁਸਾਇਟੀ, ਜਰਮਨ ਕੈਮੀਕਲ ਸੁਸਾਇਟੀ ਅਤੇ ਫ੍ਰੈਂਚ ਕੈਮੀਕਲ ਸੁਸਾਇਟੀ ਵਰਗੀਆਂ ਅੰਤਰਰਾਸ਼ਟਰੀ ਅਦਾਰਿਆਂ ਨਾਲ ਆਪਸੀ ਸਹਿਯੋਗ ਵਿਚ ਹਨ।
ਇਹ ਸਨਮਾਨ ਕੈਮੀਕਲ ਖੋਜ ਅਤੇ ਅਧਿਆਪਨ ਵਿੱਚ ਪ੍ਰੋਫੈਸਰ ਪਰਮਜੀਤ ਕੌਰ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਗਿਆ ਹੈ। ਪ੍ਰੋ. ਪਰਮਜੀਤ ਕੌਰ ਦੀਆਂ 80 ਤੋਂ ਵੱਧ ਖੋਜ ਪ੍ਰਕਾਸ਼ਨਾਂ ਪ੍ਰਕਾਸ਼ਤ ਹਨ ਜਿਨ੍ਹਾਂ ਵਿੱਚ ਨਾਮਵਰ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਕਿਤਾਬਾਂ ਦੇ ਚੈਪਟਰ ਸ਼ਾਮਲ ਹਨ ਅਤੇ ਉਨ੍ਹਾਂ ਨੇ 10 ਖੋਜਾਰਥੀਆਂ ਨੂੰ ਪੀਐਚ.ਡੀ. ਵੀ ਕਰਵਾਈ ਹੈ।