ਪੀਰ ਬਾਬੇ ਦੀ ਜਗ੍ਹਾ ਤੇ ਬੈਠ ਕੇ ਚਰਸ ਪੀਣਾ ਹੋਏ ਸ਼ੁਰੂ ਤੇ ਫੇਰ ਕਰਨ ਲੱਗ ਪਏ ਸਪਲਾਈ, ਚਰਸ ਅਤੇ 75 ਹਜ਼ਾਰ ਰੁਪਏ ਨਾਲ ਆਏ ਪੁਲੀਸ ਦੇ ਕਾਬੂ
ਰਿਪੋਰਟਰ: ਰੋਹਿਤ ਗੁਪਤਾ
ਗੁਰਦਾਸਪੁਰ, 8 ਫਰਵਰੀ 2023 - ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਲੈ ਕੇ ਆ ਰਹੇ ਦੋ ਨੌਜਵਾਨਾਂ ਨੂੰ ਗੁਰਦਾਸਪੁਰ ਪੁਲਸ ਨੇ ਕਾਬੂ ਕਰ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਡੀ ਐੱਸ ਪੀ ਸੁੱਖਪਾਲ ਸਿੰਘ ਨੇ ਦਸਿਆ ਕਿ ਪੁਲੀਸ ਦੇ ਵਲੋ ਖੰਡ ਮਿੱਲ ਪਨਿਆੜ ਦੇ ਬਾਹਰ ਨਾਕਾ ਲਗਾਇਆ ਹੋਇਆ ਸੀ ਅਤੇ ਖਾਸ ਮੁਖਬਰ ਨੇ ਇਤਹਾਲ ਦਿਤੀ ਕਿ ਇਕ ਈਟੀਓਸ ਕਾਰ ਸਵਾਰ ਦੋ ਅੰਮਿ੍ਤਸਰ ਸਾਈਡ ਦੇ ਨੌਜਵਾਨ, ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਵਗੈਰਾ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਹਨ ਅਤੇ ਅੱਜ ਵੀ ਉਕਤ ਨੌਜਵਾਨ ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਲੈ ਕੇ ਆ ਰਹੇ ਹਨ ਜਿਸ ਮਗਰੋਂ ਪੁਲਿਸ ਨੇ ਪਠਾਨਕੋਟ ਵੱਲੋਂ ਆਉਣ ਵਾਲੀਆਂ ਗੱਡੀਆਂ ਦੀ ਵਿਸ਼ੇਸ਼ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਹੀ ਮੁਖਬਰ ਵੱਲੋਂ ਦਿੱਤੀ ਗਈ ਸੂਚਨਾ ਵਾਲੀ ਕਾਰ ਇਟਿਓਸ ਆਉਂਦੀ ਵਿਖਾਈ ਦਿੱਤੀ, ਜਿਸਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਪਰ ਕਾਰ ਸਵਾਰ ਨੌਜਵਾਨ ਪੁਲਿਸ ਨੇ ਵੇਖ ਕੇ ਕਾਰ ਪਿਛਾਂਹ ਮੋੜ ਕੇ ਭਜਾਉਣ ਲੱਗੇ ਤਾਂ ਪੁਲਿਸ ਨੇ ਮੁਸਤੈਦੀ ਨਾਲ ਕਾਰ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਕਾਰ ਅੰਦਰੋਂ ਤਿੰਨ ਕਿਲੋ ਤਿੰਨ ਸੌ ਗ੍ਰਾਮ ਚਰਸ ਅਤੇ 75 ਹਜਾਰ ਰੁਪਏ ਬਰਾਮਦ ਹੋਏ।
ਉਹਨਾਂ ਦੱਸਿਆ ਕਿ ਕਾਰ ਸਵਾਰ ਦੋਵੇਂ ਨੌਜਵਾਨ ਜਿਨਾਂ ਦੀ ਪਛਾਣ ਲਵਲੀ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦਸਮੇਸ਼ ਐਵਨਿਊ, ਫੋਕਲ ਪੁਆਇੰਟ, ਨਜਦੀਕ ਅਲਫਾਵੰਨ ਮਾਲ ਅਮਿ੍ਤਸਰ ਅਤੇ ਪੰਕਜ ਸ਼ਰਮਾ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਗੁਰੂ ਤੇਗ ਬਹਾਦੁਰ ਨਗਰ ਅੰਮਿ੍ਤਸਰ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਦੋਨੋਂ ਅੰਮ੍ਰਿਤਸਰ ਦੇ ਇੱਕ ਪੀਰ ਬਾਬੇ ਦੀ ਜਗਾ ਤੇ ਬੈਠਦੇ ਸਨ ਅਤੇ ਉਥੇ ਨਸ਼ਾ ਕਰਦੇ ਸਨ।ਇਸ ਦੌਰਾਨ ਇਨ੍ਹਾਂ ਦੋਹਾਂ ਦੀ ਦੋਸਤੀ ਹੋ ਗਈ ਅਤੇ ਇਹਨਾਂ ਨੇ ਮਿਲ ਕੇ ਅੰਮ੍ਰਿਤਸਰ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਹਿਮਾਚਲ ਪ੍ਰਦੇਸ਼ ਤੋਂ ਲਿਆ ਕੇ ਚਰਸ ਵੇਚਣੀ ਸ਼ੁਰੂ ਕਰ ਦਿੱਤੀ।
ਓਨਾ ਦਸਿਆ ਕਿ ਪੁਲਿਸ ਨੇ ਇਨ੍ਹਾਂ ਦੋਨੋ ਅਰੋਪੀਆ ਨੂੰ ਗਿ੍ਫਤਾਰ ਕਰਨ ਮਗਰੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਓਨਾ ਦਸਿਆ ਕਿ ਅੱਗੇ ਦੀ ਪੁੱਛ-ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।