ਨਿਰਮਲਾ ਸੀਤਾ ਰਮਨ ਨੇ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਖੂਬੀਆਂ ਦੇ ਸਬੰਧ ਵਿੱਚ ਭਾਜਪਾ ਨੇ ਕੀਤੀ ਪ੍ਰੈਸ ਕਾਨਫਰੰਸ
ਕੁਲਵੰਤ ਸਿੰਘ ਬੱਬੂ
- ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਹਰ ਵਰਗ ਦਾ ਰੱਖਿਆ ਗਿਆ ਹੈ ਵਿਸ਼ੇਸ਼ ਧਿਆਨ- ਹਰਜੀਤ ਸਿੰਘ ਗਰੇਵਾਲ
ਰਾਜਪੁਰਾ 8 ਫਰਵਰੀ 2023 - ਭਾਰਤ ਸਰਕਾਰ ਦੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ 1 ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਵੱਲੋਂ ਅੱਜ ਇਕ ਨਿਜੀ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਪਹੁੰਚੇ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਹਰ ਵਰਗ ਦਾ ਵਿਸ਼ੇਸ਼ ਧਿਆਨ ਰੱਖਦਿਆਂ ਹੋਇਆਂ ਆਪਣੀ ਸਰਕਾਰ ਦਾ ਨਵਾਂ ਬਜਟ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਜਿੱਥੇ ਆਮ ਵਰਗ ਨੂੰ ਇਸ ਦਾ ਫਾਇਦਾ ਪਹੁੰਚੇਗਾ ਉਥੇ ਹੀ ਕਿਸ ਇਕ ਕਰੋੜ ਕਿਸਾਨਾਂ ਦੇ ਲਈ ਇਹ ਬਜਟ ਸਹਾਇਕ ਸਿੱਧ ਹੋਵੇਗਾ।
ਉਨ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਕੇਂਦਰੀ ਬਜਟ ਵਿਚ ਜ਼ਿਆਦਾ ਉਮੀਦ ਨਾ ਮਿਲਣ ਵਾਲੇ ਬਿਆਨ ਤੇ ਕਿਹਾ ਕਿ ਕੇਂਦਰ ਦੇ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹ ਬਜਟ 1 ਕਰੋੜ ਕਿਸਾਨਾਂ ਦੇ ਲਈ ਵੀ ਸਹਾਇਕ ਸਿੱਧ ਹੋਵੇਗਾ ਉਸਦੇ ਵਿੱਚ ਪੰਜਾਬ ਦੇ ਕਿਸਾਨ ਵੀ ਆਉਂਦੇ ਹਨ ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਇਸ ਬਜਟ ਵਿੱਚ ਪੇਸ਼ ਕੀਤੀਆਂ ਗਈਆਂ ਹਨ ਜਿਸ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਬਜਟ ਹਰੇਕ ਵਰਗ ਦੇ ਲਈ ਹੈ।
ਉਨ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਰੇਤ ਦੀਆ ਖੱਡਾ ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਸਰਕਾਰ ਵੱਲੋਂ ਰੇਤੇ ਦੇ ਕੀਤੇ ਗਏ ਤਹਿ ਕੀਤੇ ਗਏ ਪੰਜ ਰੁਪਏ ਫੋਟੋ ਤੇ ਕਿਹਾ ਕਿ ਪੰਜ ਰੁਪੇ ਫੁੱਟ ਦੇ ਨਾਲ-ਨਾਲ ਸਰਕਾਰ ਦੇ ਵੱਲੋਂ ਹੋਰ ਕਈ ਤਰ੍ਹਾਂ ਦੇ ਟੈਕਸ ਜਿਵੇਂ ਢੋਆ ਢੋਆਈ,ਜੀ ਐਸ ਟੀ ਵੀ ਲਗਾਏ ਜਾਣਗੇ ਜਿਸ ਨਾਲ ਰੇਤਾ ਪਿਛਲੀਆਂ ਸਰਕਾਰਾਂ ਨਾਲੋਂ ਵੀ ਵੱਧ ਮਹਿੰਗਾ ਮਿਲੇਗਾ। ਉਹਨਾਂ ਰਾਜਪੁਰਾ ਦੇ ਵਿਧਾਇਕ ਅਤੇ ਲੋਕਲ ਪ੍ਰਸ਼ਾਸਨ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਸਰਕਾਰ ਵਿੱਚ ਲੁੱਟ ਪਹਿਲਾਂ ਵਾਂਗੂੰ ਵੀ ਜਾਰੀ ਹੈ। ਜਿਸਦਾ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਖੁਲਾਸੇ ਕੀਤੇ ਜਾਣਗੇ।
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਾਡੇ ਕੇਂਦਰੀ ਮੰਤਰੀ ਵਜਿੰਦਰ ਸਖ਼ਾਵਤ ਪਹਿਲਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਪਣੇ ਦਰਬਾਰ ਸਾਹਿਬ ਦੀ ਦਸਤਕ ਮੁਹਿੰਮ ਵਿਚ ਆਪਣੇ ਹਸਤਾਖਰ ਕਰ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਜੇਲਾਂ ਵਿੱਚ ਬੰਦ ਬੰਦੀ ਸਿੰਘ ਰਿਹਾਅ ਕੀਤੇ ਜਾ ਚੁੱਕੇ ਹਨ ਉਹਨਾਂ ਬਾਰੇ ਵੀ ਮੋਰਚੇ ਵੱਲੋਂ ਦੱਸਿਆ ਜਾਣਾ ਚਾਹੀਦਾ। ਇਸ ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨਾਲ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ, ਹਲਕਾ ਇੰਚਾਰਜ ਜਗਦੀਸ਼ ਜੱਗਾ, ਪਰਦੀਪ ਨੰਦਾ, ਨਰੇਸ਼ ਧੀਮਾਨ, ਜਸਬੀਰ ਜੱਸੀ, ਮਨਮੋਹਨ ਭੋਲਾ ਅਤੇ ਹੋਰ ਭਾਜਪਾ ਵਰਕਰ ਹਾਜਰ ਸਨ।