ਐਸ.ਐਸ.ਪੀ ਮਲੇਰਕੋਟਲਾ ਦੀਪਕ ਹਿਲੋਰੀ ਦੀ ਅਗਵਾਈ 'ਚ ਬਾਜ਼ਾਰਾਂ ਅੰਦਰ ਫਲੈਗ ਮਾਰਚ ਕੀਤਾ ਗਿਆ
- ਕਿਸੇ ਵੀ ਅਫ਼ਵਾਹ 'ਤੇ ਯਕੀਨ ਨਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ-ਐਸ.ਐਸ.ਪੀ ਦੀਪਕ ਹਿਲੋਰੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 21 ਮਾਰਚ 2023 - ਮੌਜੂਦਾ ਹਾਲਾਤ ਦੇ ਮੱਦੇਨਜ਼ਰ ਮਲੇਰਕੋਟਲਾ ਜ਼ਿਲ੍ਹੇ ਅੰਦਰ ਪੁਲਿਸ ਵਲੋਂ ਜਿੱਥੇ ਗਸ਼ਤ ਕੀਤਾ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਆਏ ਐਸ.ਐਸ.ਪੀ ਦੀਪਕ ਹਿਲੋਰੀ (ਆਈ.ਪੀ.ਐਸ) ਵਲੋਂ ਮਲੇਰਕੋਟਲਾ ਦੇ ਬਾਜ਼ਾਰਾਂ ਅੰਦਰ ਫਲੈਗ ਮਾਰਚ ਕੱਢਿਆ ਗਿਆ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲ੍ਹੇ ਅੰਦਰ ਅਮਨ ਸ਼ਾਂਤੀ ਬਣੀ ਹੋਈ ਹੈ ਅਤੇ ਫਿਰ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਫ਼ਵਾਹ 'ਤੇ ਯਕੀਨ ਨਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ |
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ, ਜਗਦੀਸ਼ ਬਿਸ਼ਨੋਈ ਐਸ.ਪੀ, ਕੁਲਦੀਪ ਸਿੰਘ ਡੀ.ਐਸ.ਪੀ ਮਲੇਰਕੋਟਲਾ, ਰਾਮ ਜੀ ਡੀ.ਐਸ.ਪੀ, ਦਵਿੰਦਰ ਸਿੰਘ ਸੰਧੂ ਡੀ.ਐਸ.ਪੀ, ਰਣਜੀਤ ਸਿੰਘ ਬੈਂਸ ਡੀ.ਐਸ.ਪੀ, ਸਾਹਿਬ ਸਿੰਘ ਐਚ.ਐਚ.ਓ ਸਿਟੀ-1, ਜਸਵੀਰ ਸਿੰਘ ਤੂਰ ਥਾਣਾ ਮੁਖੀ ਸਿਟੀ-2 ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਦੇ ਜਵਾਨ ਅਤੇ ਮਹਿਲਾ ਪੁਲਿਸ ਕਰਮੀ ਮੌਜੂਦ ਸਨ |