ਅਮਰੀਕਾ: ਗੁਰਦੁਆਰੇ ਲਾਗੇ ਚੱਲੀਆਂ ਗੋਲੀਆਂ 'ਤੇ ਬਰੈਡਸ਼ਾ ਸਿੱਖ ਸੋਸਾਇਟੀ ਦਾ ਬਿਆਨ ਆਇਆ ਸਾਹਮਣੇ
ਅਮਰੀਕਾ, 27 ਮਾਰਚ 2023- ਅਮਰੀਕਾ ਦੇ ਬਰੈਡਸ਼ਾ ਦੇ ਇੱਕ ਗੁਰਦੁਆਰਾ ਲਾਗੇ ਨਗਰ ਕੀਰਤਨ ਦੌਰਾਨ ਗੋਲੀਬਾਰੀ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਉਥੇ ਹੀ ਦੂਜੇ ਪਾਸੇ ਬਰੈਡਸ਼ਾ ਸਿੱਖ ਸੋਸਾਇਟੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਕਿ, ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨਗਰ ਕੀਰਤਨ ਕੱਢ ਰਹੀਆਂ ਸਨ।

ਉਨ੍ਹਾਂ ਕਿਹਾ ਕਿ, ਕੁੱਝ ਲੋਕਾਂ ਨੇ ਇਸੇ ਦੌਰਾਨ ਹੀ ਧਾਰਮਿਕ ਸਮਾਗਮ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ। ਗੁਰਦੁਆਰੇ ਨੇੜੇ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਹਜ਼ਾਰਾਂ ਸੰਗਤਾਂ ਇਕੱਠੀਆਂ ਸਨ। ਬਰੈਡਸ਼ਾ ਸਿੱਖ ਸੋਸਾਇਟੀ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਕਿ, ਅਸੀਂ ਉਮੀਦ ਕਰਦੇ ਹਾਂ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿੱਤੀ ਜਾਵੇਗੀ। ਸੋਸਾਇਟੀ ਨੇ ਕਿਹਾ ਕਿ, ਜਿੰਨਾ ਲੋਕਾਂ ਨੇ ਗੋਲੀਬਾਰੀ ਕੀਤੀ, ਉਹ ਸਿੱਖ ਧਰਮ ਦੇ ਵਿਰੁੱਧ ਸਨ।