ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ, ਬਲਾਕ ਸੰਮਤੀ ਜੈਤੋ ਦੇ ਸਮੂਹ ਮੁਲਾਜਮ ਫਾਕੇ ਕੱਟਣ ਲਈ ਮਜਬੂਰ
ਤਨਖਾਹਾਂ ਨਾ ਮਿਲਣ ਕਰਕੇ ਸੰਮਤੀ ਮੈਂਬਰਾਂ ਵੱਲੋਂ ਦਿੱਤਾ ਰੋਸ ਧਰਨਾ
ਜੈਤੋ, 27 ਮਾਰਚ 2023 (ਮਨਜੀਤ ਸਿੰਘ ਢੱਲਾ)- ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ ਅਤੇ ਦਫਤਰੀ ਕਰਮਚਾਰੀਆਂ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜੈਤੋ ਦੇ ਦਫਤਰ ਵਿਖੇ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਪੰਚਾਇਤ ਸੈਕਟਰੀ/ਸੰਮਤੀ/ਤੇ ਪੰਚਾਇਤ ਵਿਭਾਗ ਦੇ ਸਮੂਹ ਸਟਾਫ ਵੱਲੋਂ ਅੱਜ ਰੋਸ ਧਰਨਾ ਲਗਾਇਆ ਗਿਆ। ਤਨਖਾਹਾਂ ਦੇ ਸਬੰਧ ਵਿੱਚ ਸ੍ਰੀ ਧਰਮਪਾਲ ਸ਼ਰਮਾ ਨੂੰ ਬੀ.ਡੀ.ਪੀ.ਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਅਤੇ ਤਨਖ਼ਾਹਾਂ ਜਾਰੀ ਹੋਣ ਤੱਕ ਮਿਤੀ 27-03-2023 ਤੋਂ ਰਿਪੋਰਟ ਅਤੇ ਹੋਰ ਕੰਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਕਰਮਚਾਰੀਆਂ ਨੇ ਦੱਸਿਆ ਕਿ ਬੈਂਕਾਂ ਦੇ ਦੀਆਂ ਕਿਸ਼ਤਾਂ ਅਤੇ ਬੱਚਿਆਂ ਦੀਆਂ ਫੀਸਾਂ ਭਰਨ ਅਤੇ ਘਰੇਲੂ ਰਾਸ਼ਨ, ਦੁੱਧ ਰੋਜ਼ਮਰਾ ਦੀਆ ਸਮੱਸਿਆਵਾਂ ਆ ਰਹੀਆਂ ਹਨ।
ਗੌਰਤਲਬ ਹੈ ਕਿ ਅਸੀਂ ਸਰਕਾਰ ਨੂੰ ਲਗਾਤਾਰ ਬੇਨਤੀ ਕਰ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਦੀ ਮੰਗ ਹੈ ਕਿ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਕਿ ਅਸੀਂ ਆਪਣੀਆਂ ਰੋਜ਼ਮਰਾ ਦੀਆ ਘਰੇਲੂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ।ਇਸ ਧਰਨੇ ਵਿੱਚ ਸ੍ਰੀ ਰਵੀ ਅਗਰਵਾਲ ਬਲਾਕ ਪ੍ਰਧਾਨ, ਬੇਅੰਤ ਸਿੰਘ ਢਿੱਲੋਂ ਸਟੇਟ ਵਾਈਸ ਪ੍ਰਧਾਨ, ਸਤਿੰਦਰਪਾਲ ਸਿੰਘ ਸੁਪਰਡੈਂਟ , ਡੀਸੀ ਸਿੰਘ ਪੰਚਾਇਤ ਸਕੱਤਰ, ਸਮੂਹ ਦਫਤਰੀ ਮਨਮੋਹਨ ਸਿੰਘ ਪੰਚਾਇਤ ਸਕੱਤਰ, ਲਖਵੀਰ ਸਿੰਘ ਪੰਚਾਇਤ ਸਕੱਤਰ, ਗੁਰਮੀਤ ਸਿੰਘ ਪੰਚਾਇਤ ਸਕੱਤਰ, ਹਰਜਿੰਦਰ ਸਿੰਘ ਪੰਚਾਇਤ ਸਕੱਤਰ, ਮੰਦਰ ਸਿੰਘ ਪੰਚਾਇਤ ਸਕੱਤਰ, ਬਲਰਾਜ ਕੁਮਾਰ ਪੰਚਾਇਤ ਸਕੱਤਰ, ਬਿੰਦਰ ਕੌਰ ਕਲੱਰਕ, ਅਮਰਜੀਤ ਸਿੰਘ ਟੈਕਸ ਕਲੈਕਟਰ ਸ਼ਾਮਿਲ ਹੋਏ।