ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਵੱਲੋਂ ਘਰਾਂ ਚ ਲੱਗੇ ਚਿੱਪ ਵਾਲੇ ਮੀਟਰ ਉਤਾਰੇ
ਜਗਤਾਰ ਸਿੰਘ
ਸਮਾਣਾ 27 ਮਾਰਚ 2023: ਪਿੰਡ ਮਰੋੜੀ ਵਿਚ ਅਨੰਤ ਕੌਰ ਅਤੇ ਬੀਰ ਸਿੰਘ ਦੇ ਘਰ ਚਿੱਪ ਵਾਲੇ ਮੀਟਰ ਲਗੇ ਸਨ। ਜੋ ਕੇ ਭਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਜਥੇਬੰਦੀ ਵੱਲੋਂ ਉਤਾਰ ਕੇ ਬਿਜਲੀ ਬੋਰਡ ਦੇ ਦਫ਼ਤਰ ਵਿਚ ਜਮਾਂ ਕਰਾ ਦਿੱਤੇ ਹਨ । ਬਿਜਲੀ ਦੀਆਂ ਸਿੱਧੀਆ ਤਾਰਾਂ ਜੋੜ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ।
ਇਸ ਮੌਕੇ ਐਕਸੀਅਨ ਬਿਜਲੀ ਬੋਰਡ ਨੂੰ ਮੰਗ ਪੱਤਰ ਦਿੰਦਿਆ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਪਿੰਡਾ ਵਿੱਚ ਕੋਈ ਵੀ ਚਿੱਪ ਵਾਲਾ ਮੀਟਰ ਨਹੀਂ ਲੱਗਣ ਦੇਵਾਗੇ। ਬਿਜਲੀ ਬੋਰਡ ਜਿੰਨੀ ਦੇਰ ਪਹਿਲਾਂ ਵਾਲੇ ਮੀਟਰ ਨਹੀਂ ਲਗਾਉਂਦਾ
ਜੇਕਰ ਵਿਭਾਗ ਖਪਤ ਕਾਰ ਉਤੇ ਕੋਈ ਕਾਨੂੰਨੀ ਕਾਰਵਾਈ ਜਾ ਕੋਈ ਜੁਰਮਾਨਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜਥੇਬੰਦੀ ਵਲੋਂ ਇਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ । ਜਥੇਬੰਦੀ ਵੱਲੋਂ ਚਿੱਪ ਵਾਲੇ ਮੀਟਰਾਂ ਲਗਾਉਣ ਖ਼ਿਲਾਫ਼ ਛੇਤੀ ਹੀ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ,ਮੀਤ ਪ੍ਰਧਾਨ ਯਾਦਵਿੰਦਰ ਸਿੰਘ ਕੁਕਾ, ਜਰਨਲ ਸਕੱਤਰ ਇੰਦਰਜੀਤ ਸਿੰਘ ਧਨੇਠਾ,
ਪੁਸ਼ਪਿੰਦਰ ਸਿੰਘ ਰਤਨਹੇੜੀ,
ਸੁਖਵਿੰਦਰ ਸਿੰਘ ਢੈਂਠਲ, ਭਗਵੰਤ ਸਿੰਘ ਸਮਾਣਾ, ਲੱਖਵਿੰਦਰ ਸਿੰਘ ਸੌਂਦੇਵਾਲ,ਗੁਰਦੀਪ ਸਿੰਘ ਦੁੱਲੜ, ਸੁਖਚੈਨ ਸਿੰਘ ਧਨੇਠਾ,
ਹਰਜੀਤ ਸਿੰਘ ਧਨੇਠਾ, ਸਿੰਦਰ ਸਿੰਘ ਮਿਆਲ੍ਹ, ਮਿੰਦਰ ਸਿੰਘ ਮਿਆਲ੍ਹ ਸੁੱਖਵਿੰਦਰ ਸਿੰਘ ਚੌਹੰਠ, ਭੁਪਿੰਦਰ ਸਿੰਘ ਕਾਹਨਗੜ੍ਹ, ਹਰਭਜਨ ਸਿੰਘ ਕਾਹਨਗੜ੍ਹ,ਮਨਦੀਪ ਸਿੰਘ ਰਤਨਹੇੜੀ, ਕਰਨੈਲ ਸਿੰਘ ਬੰਮਣਾ ਅਤੇ ਹੋਰ ਜਥੇਬੰਦੀ ਦੇ ਆਗੂ ਹਾਜ਼ਰ ਸਨ।