ਦ ਕਲੈਕਟਿਵ ਨੇ ਲੁਧਿਆਣੇ ਵਿੱਚ ਲਗਜ਼ਰੀ ਸ਼ਾਪਿੰਗ ਨੂੰ ਪੇਸ਼ ਕੀਤਾ
- ਭਾਰਤ ਦਾ ਪਹਿਲਾ ਅਤੇ ਸਭ ਤੋਂ ਵੱਡਾ, ਲਗਜ਼ੁਰੀ ਮਲਟੀ-ਬ੍ਰਾਂਡ ਰਿਟੇਲ ਕਾੱਨਸੈਪਟ ਸਟੋਰ
ਲੁਧਿਆਣਾ, 30 ਮਾਰਚ, 2024: ਭਾਰਤ ਦੇ ਪਹਿਲੇ ਅਤੇ ਸਭ ਤੋਂ ਵੱਡੇ ਲਗਜ਼ੁਰੀ ਮਲਟੀ-ਬ੍ਰਾਂਡ ਰਿਟੇਲ ਕਾੱਨਸੈਪਟ ਸਟੋਰ ਅਤੇ ਅਦਿਤਿਆ ਬਿਰਲਾ ਫੈਸ਼ਲ ਅਤੇ ਰਿਟੇਲ ਲਿਮੀਟਡ ਦੇ ਹਿੱਸੇ ਦ ਕਲੈਕਟਿਵ ਨੇ ਲੁਧਿਆਣੇ ਦੇ ਗ੍ਰੈਂਡ ਵਾੱਕ ਮਾੱਲ ਵਿੱਚ ਆਪਣੀ ਸ਼ੁਰੂਆਤ ਦਾ ਐਲਾਨ ਕੀਤਾ। ਇਹ ਸਟੋਰ 4800 ਵਰਗ ਫੁੱਟ ਦੇ ਵਿਸ਼ਾਲਕਾਯ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਮਹਿਲਾਵਾਂ ਤੇ ਪੁਰਸ਼ਾਂ ਦੇ ਗਲੋਬਲ ਫੈਸ਼ਨ ਬ੍ਰਾਂਡਾਂ ਦੀ ਭਰਮਾਰ ਪੇਸ਼ ਕਰਦਾ ਹੈ।
ਦ ਕਲੈਕਟਿਵ ਦੁਨੀਆਂ ਭਰ ਦੇ ਕਿਊਰੇਟਡ ਫੈਸ਼ਨ ਅਤੇ ਸਟਾਈਲ ਨੂੰ ਲੈ ਕੇ ਆਇਆ ਹੈ। ਲੁਧਿਆਣਾ ਸਟੋਰ ਵਿੱਚ ਪੋਲੋ ਰਲਫ ਲਾੱਰੇਨ, ਕਾਰਲ ਲੇਜਰਫੈਲਡ, ਟੇਡ ਬੇਕਰ, ਹੂਗੋ, ਲਵ ਮੋਸਚੀਨੋ, ਆਦਿ ਜਿਹੇ ਬ੍ਰਾਂਡ ਉਪਲੱਬਧ ਹੋਣਗੇ। ਇਹ ਸਟੋਰ ਪੈਜ ਅਤੇ ਇਵੀਸੂ ਜਿਹੇ ਨਵੇਂ ਬ੍ਰਾਂਡਾਂ ਨੂੰ ਲੈ ਕੇ ਆਏਗਾ।
ਦ ਕਲੈਕਟਿਵ ਨੇ ਸ਼ਹਿਰ ਦੇ ਮਹਿਮਾਨਾਂ ਲਈ ਇੱਕ ਪਾਰਟੀ ਦੇ ਜ਼ਰੀਏ ਆਪਣੀ ਓਪਨਿੰਗ ਕੀਤੀ। ਇਸ ਜਸ਼ਨ ਨੂੰ ਹੋਰ ਖੁਸ਼ਨੁਮਾ ਬਣਾਉਂਦੇ ਹੋਏ ਬਾੱਲੀਵੁੱਡ ਐਕਟਰ ਮਲਾਇਕਾ ਅਰੋੜਾ ਇਸ ਸ਼ਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਅਮਿਤ ਪਾਂਡੇ, ਬ੍ਰਾਂਡ ਹੈੱਡ, ਦ ਕਲੈਕਟਿਵ ਅਤੇ ਇੰਟਰਨੈਸ਼ਨਲ ਬ੍ਰਾਂਡਜ਼, ਅਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮੀਟਡ ਨੇ ਕਿਹਾ, “ਅਸੀਂ ਪਿਛਲੇ ਕੁਝ ਸਾਲਾਂ ਦੌਰਾਨ ਲਗਜ਼ੁਰੀ ਫੈਸ਼ਨ ਖੇਤਰ ਵਿੱਚ, ਖਾਸ ਕਰਕੇ ਮਹਾਂਮਾਰੀ ਸਦਕਾ ਵੱਡੇ ਪਰਿਵਰਤਨ ਦਾ ਅਨੁਭਵ ਕੀਤਾ ਹੈ। ਅਸੀਂ ਜ਼ਮੀਨੀ ਜ਼ਰੂਰਤਾਂ ਨੂੰ ਪਛਾਣਦੇ ਹੋਏ ਅਜਿਹੇ ਸ਼ਹਿਰਾਂ ਵਿੱਚ ਆਪਣਾ ਵਿਸਥਾਰ ਕੀਤਾ ਹੈ ਜਿੱਥੇ ਉਪਭੋਗਤਾ ਖ੍ਰੀਦਾਰੀ ਕਰਨਾ ਚਾਹੁੰਦੇ ਹਨ। ਲੁਧਿਆਣਾ ਵੀ ਅਜਿਹੇ ਹੀ ਸ਼ਹਿਰਾਂ ਵਿੱਚੋਂ ਇੱਕ ਹੈ। ਅਸੀਂ ਇਸ ਸ਼ਹਿਰ ਵਿੱਚ ਆਪਣੇ ਉਪਭੋਗਤਾਵਾਂ ਨੂੰ ਫੈਸ਼ਨ ਅਤੇ ਕਸਟਮਰ ਸਰਵਿਸ ਵਿੱਚ ਮਾਹਿਰ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੇ ਹਾਂ ਤਾਂ ਕਿ ਉਹਨਾ ਨੂੰ ਆਪਣਾ ਮਨਭਾਉਂਦਾ ਫੈਸ਼ਨ ਹਾਸਿਲ ਹੋ ਸਕੇ। ਇੰਟਰਨੈਸ਼ਨਲ ਫੈਸ਼ਨ ਦੀ ਇੱਕ ਵਿਸ਼ਾਲ ਰੇਂਜ ਹੁਣ ਪੰਜਾਬ ਵਿੱਚ ਉਪਲੱਬਧ ਹੈ ਅਤੇ ਅਸੀਂ ਇਹਨਾਂ ਬ੍ਰਾਂਡਾਂ ਨੂੰ ਪੇਸ਼ ਕਰਕੇ ਬੇਹੱਦ ਖੁਸ਼ ਹਾਂ।”
“ਮੈਂ ਮੰਨਦੀ ਹਾਂ ਕਿ ਫੈਸ਼ਨ ਸਾਡੇ ਵਿਅਕਤੀਤਵ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਦ ਕਲੈਕਟਿਵ ਦੇ ਕੋਲ ਇੱਕ ਹੀ ਛੱਤ ਹੇਠ ਮੇਰੇ ਮਨਪਸੰਦ ਬ੍ਰਾਂਡ ਉਪਲੱਬਧ ਹਨ ਜੋ ਤੁਹਾਡੇ ਲਈ ਸ਼ਾੱਪਿੰਗ ਨੂੰ ਬਹੁਤ ਹੀ ਅਸਾਨ ਅਤੇ ਮਜ਼ੇਦਾਰ ਬਣਾਉਂਦਾ ਹੈ। ਮੈਂ ਦ ਕਲੈਕਟਿਵ ਅੰਦਰ ਜਾ ਕੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਬਾਹਰ ਆ ਸਕਦੀ ਹਾਂ। ਇਸ ਸ਼ਾਮ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਅਤੇ ਮੈਂ ਜਲਦ ਹੀ ਇੱਥੇ ਵਾਪਿਸ ਵੀ ਆਉਣਾ ਚਾਹੁੰਗੀ,” ਮਲਾਇਕਾ ਅਰੋੜਾ ਨੇ ਕਿਹਾ।