ਬਟਾਲਾ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕਾਂਸਟੇਬਲ ਜ਼ਖ਼ਮੀ, 2 ਗ੍ਰਿਫ਼ਤਾਰ
ਰੋਹਿਤ ਗੁਪਤਾ
ਗੁਰਦਾਸਪੁਰ 31 ਮਾਰਚ 2023- ਪੁਲਿਸ ਜਿਲਾ ਬਟਾਲਾ ਦੇ ਕਸਬਾ ਫਤਿਹਗ੍ਹੜ ਚੂੜੀਆਂ ਵਿਚ ਪਿੰਡ ਸੰਗਤਪੁਰਾ ਵਿੱਚ ਬੀਤੀ ਦੇਰ ਰਾਤ ਲੁਟੇਰਾ ਗੈਂਗ ਅਤੇ ਫਤਿਹਗੜ੍ਹ ਚੂੜੀਆਂ ਪੁਲਿਸ ਦੌਰਾਨ ਹੋਏ ਮੁਕਾਬਲੇ ਵਿੱਚ ਪੁਲੀਸ ਟੀਮ ਦਾ ਕਾਂਸਟੇਬਲ ਜੁਗਰਾਜ ਸਿੰਘ ਦੀ ਗੋਲੀ ਲੱਗਣ ਜ਼ਖਮੀ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਪੁਲੀਸ ਅਤੇ ਲੁਟੇਰਾ ਗਿਰੋਹ ਦੇ ਵਿਚਕਾਰ ਆਹਮੋ ਸਾਹਮਣੇ ਗੋਲੀਆਂ ਚੱਲੀਆਂ ਅਤੇ 30 ਰਾਉਂਡ ਦੇ ਕਰੀਬ ਫਾਇਰਿੰਗ ਹੋਈ। ਜਿਸ ਵਿੱਚ ਕਾਂਸਟੇਬਲ ਜੁਗਰਾਜ ਸਿੰਘ ਜ਼ਖਮੀ ਹੋ ਗਿਆ।ਜ਼ਖਮੀ ਜੁਗਰਾਜ ਸਿੰਘ ਅਮ੍ਰਿਤਸਰ ਫੋਰਟਿਸ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਚਾਰ ਲੁਟੇਰਾ ਗੈਂਗ ਮੈਂਬਰਾਂ ਵਿੱਚੋ ਦੋ ਪੁਲਿਸ ਨੇ ਕਾਬੂ ਵੀ ਕਰ ਲਏ ਹਨ ਜਦਕਿ ਦੋ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋ ਗਏ ਹਨ। ਇਸ ਬਾਰੇ ਜਲਦੀ ਹੀ ਬਾਕੀ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।