ਸਰਕਾਰੀ ਕੰਨਿਆ ਸਕੂਲ ਚੋਹਲਾ ਸਾਹਿਬ ਵਿਖੇ ਵੱਖ-ਵੱਖ ਕਲਾਸਾਂ ਦਾ ਐਲਾਨਿਆ ਨਤੀਜਾ
ਹੋਣਹਾਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ
ਰਾਕੇਸ਼ ਨਈਅਰ
ਚੋਹਲਾ ਸਾਹਿਬ,31 ਮਾਰਚ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੋਹਲਾ ਸਾਹਿਬ ਦੀਆਂ ਨਾਨ ਬੋਰਡ ਕਲਾਸਾਂ ਦਾ ਸਲਾਨਾ ਨਤੀਜਾ ਸ਼ੁੱਕਰਵਾਰ ਨੂੰ ਵਿਦਿਆਰਥਣਾਂ ਤੇ ਉਹਨਾ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਮਾਪਿਆਂ ਦੀ ਹਾਜ਼ਰੀ ਵਿੱਚ ਸਕੂਲ ਦੇ ਵਾਈਸ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਵੱਲੋਂ ਐਲਾਨਿਆ ਗਿਆ।ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਚੰਗੇ ਅੰਕ ਪ੍ਰਾਪਤ ਕਰਕੇ ਪੁਜ਼ੀਸ਼ਨ ਹਾਸਲ ਕਰਨ ਨਾਲ ਮਾਣ ਮਹਿਸੂਸ ਹੁੰਦਾ ਹੈ,ਉੱਥੇ ਜੀਵਨ ਵਿੱਚ ਚੰਗੀਆਂ ਕਦਰਾਂ ਕੀਮਤਾਂ ਨੂੰ ਗ੍ਰਹਿਣ ਕਰਨਾ ਤੇ ਉਹਨਾ 'ਤੇ ਚੱਲਦੇ ਹੋਏ ਮਾਪਿਆਂ ਦਾ ਨਾਮ ਰੌਸਨ ਕਰਨਾ ਵੱਡੀ ਪ੍ਰਾਪਤੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਕੂਲ ਜਿੱਥੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਵਿੱਚ ਸਹਾਈ ਹੁੰਦੇ ਹਨ ਉੱਥੇ ਉਹਨਾ ਦੇ ਅਧਿਆਪਕ ਵਿਦਿਆਰਥੀਆ ਨੂੰ ਹਮੇਸਾਂ ਨੈਤਿਕ ਕਦਰਾਂ ਕੀਮਤਾਂ ਪ੍ਰਦਾਨ ਕਰਨ ਵਿੱਚ ਮੋਹਰੀ ਰੋਲ ਅਦਾ ਕਰਦੇ ਹਨ।ਵਾਇਸ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਨੇ ਨਤੀਜੇ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਛੇਵੀਂ,ਸਤਵੀਂ,ਨੌਂਵੀਂ ਅਤੇ ਗਿਆਰਵੀਂ ਦੇ ਆਰਟਸ,ਸਾਇੰਸ ਅਤੇ ਕਾਮਰਸ ਗਰੁੱਪਾਂ ਦੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਅਗਲੀਆਂ ਕਲਾਸਾਂ ਵਿੱਚ ਪਰਮੋਟ ਹੋਏ ਹਨ।ਇਸ ਮੌਕੇ 'ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਨੇ ਪਾਸ ਹੋਣ ਵਾਲੇ ਸਾਰੇ ਹੀ ਵਿਦਿਆਰਥੀਆ ਨੂੰ ਅਸ਼ੀਰਵਾਦ ਦਿੱਤਾ ਤੇ ਹਰ ਕਲਾਸ ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ।ਇਸ ਮੌਕੇ 'ਤੇ ਲੈਕਚਰਾਰ ਰਜਿੰਦਰ ਕੁਮਾਰ,ਸਵੀਟੀ ਸਲੂਜਾ,ਸੁਮਨ ਬਾਲਾ,ਅਮਨਦੀਪ ਕੌਰ, ਰੁਪਿੰਦਰ ਕੌਰ,ਰਾਜਬੀਰ ਕੌਰ,ਦਲਜੀਤ ਕੌਰ,ਸਿਮਰਨਜੀਤ ਕੌਰ , ਬਲਵਿੰਦਰ ਸਿੰਘ,ਪ੍ਰਦੀਪ , ਗੁਰਪ੍ਰੀਤ ਸਿੰਘ,ਗੁਰਦੀਪ ਸਿੰਘ,ਜਸਲੀਨ ਸਿੰਘ,ਮੈਡਮ ਸੁਨੈਨਾ ਡੇਲੂ,ਪੂਨਮ,ਮਨਦੀਪ ਕੌਰ,ਬਲਰਾਜ ਕੌਰ,ਮਨਪ੍ਰੀਤ ਕੌਰ,ਰੀਤੀ ਕਪੂਰ,ਰਾਜਵਿੰਦਰ ਕੌਰ ਅਤੇ ਸੁਮੇਧਾ ਗੁਪਤਾ ਆਦਿ ਹਾਜ਼ਰ ਸਨ।