ਮਾਨਵ ਕਰਮ ਮਿਸ਼ਨ ਵੱਲੋਂ ਲੰਗਰ ਲਗਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 1 ਅਪ੍ਰੈਲ 2023 : ਮਾਨਵ ਕਰਮ ਮਿਸ਼ਨ ਵੱਲੋਂ ਬਟਾਲਾ ਰੋਡ ਸ਼ਿਵ-ਭੂਮੀ ਦੇ ਬਾਹਰ ਸ਼ਿਵ ਭੋਲੇ ਨਾਥ ਨੂੰ ਸਮਰਪਤ ਲੰਗਰ ਲਗਾਇਆ ਗਿਆ। ਮਿਸ਼ਨ ਦੇ ਪ੍ਰਧਾਨ ਸੁਭਾਸ਼ ਭੰਡਾਰੀ ਨੇ ਦੱਸਿਆ ਕਿ ਹਰ ਸਾਲ 31 ਮਾਰਚ ਨੂੰ ਮਾਨਵ ਕਰਮ ਮਿਸ਼ਨ ਵੱਲੋਂ ਸ਼ਿਵਰਾਤਰੀ ਨੂੰ ਸਮਰਪਤ ਲੰਗਰ ਲਗਾਇਆ ਜਾਂਦਾ ਹੈ। ਇਸ ਵਾਰ ਵੀ ਇਸ ਲੰਗਰ ਵਿਚ ਰੁਮਾਲੀ ਰੋਟੀ ,ਦਾਲ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਰਾਜ ਕੁਮਾਰ ਮਹਾਜਨ, ਸੰਦੀਪ ਅਬਰੋਲ ਲੱਕੀ,ਜੁਗਲ ਕਿਸ਼ੋਰ,ਵਰੁਣ ਮਿੱਠੂ ਮਰਵਾਹਾ, ਸ਼ਿਵ ਕੁਮਾਰ, ਰਾਜ ਕੁਮਾਰ ਰਾਜੂ, ਅਸ਼ੀਸ਼ ਮਹਾਜਨ, ਮੁਕੇਸ਼ ਸ਼ਰਮਾ,ਗੋਲਡੀ,ਅਵਤਾਰ ਸਿੰਘ ਰਾਜੂ, ਦਿਨੇਸ਼ ਕੁਮਾਰ, ਗਗਨ ਸ਼ਰਮਾ, ਆਦਿ ਵੀ ਹਾਜਰ ਸਨ।