ਐਸ.ਡੀ.ਐਮ ਦਫਤਰ ਜੈਤੋ ਅੱਗੇ ਪੇਂਡੂ ਮਜ਼ਦੂਰਾਂ ਵੱਲੋਂ ਧਰਨਾ ਤੀਜੇ ਦਿਨ ਵੀ ਜਾਰੀ
- ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਮਨਜੀਤ ਢੱਲਾ
ਜੈਤੋ, 26 ਮਈ 2023 - - ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਐਸਡੀਐਮ ਦਫ਼ਤਰ ਜੈਤੋ ਵਿਖੇ ਚੱਲ ਰਿਹਾ ਧਰਨਾ ਤੀਜੇ ਦਿਨ ਵਿਚ ਸ਼ਾਮਲ ਹੋ ਗਿਆ ਹੈ। ਲਗਾਤਾਰ ਬਾਰਸ਼ ਅਤੇ ਹਨੇਰੀ ਦੇ ਦੌਰਾਨ ਵੀ ਮਜਦੂਰ ਲਗਾਤਾਰ ਮੋਰਚੇ ਵਿਚ ਡਟੇ ਹੋਏ ਹਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਲਾਲ ਲਕੀਰ ਦੇ ਮਾਲਕੀ ਹੱਕ ਮਜ਼ਦੂਰਾਂ ਤੇ ਪਏ ਝੂਠੇ ਪਰਚੇ ਰੱਦ ਕਰਵਾਉਣ ਨਰੇਗਾ ਦਾ ਸਾਰਾ ਸਾਲ ਕੰਮ ਅਤੇ 700 ਰੁਪਏ ਦਿਹਾੜੀ ਮੀਂਹ ਕਾਰਨ ਢਹਿ ਚੁੱਕੇ ਮਕਾਨਾਂ ਦਾ ਮੁਆਵਜ਼ਾ ਮਜ਼ਦੂਰਾਂ ਲਈ ਦੇ ਰਹਿਣ ਲਈ ਰਿਹਾਇਸ਼ੀ ਪਲਾਟ ਪੰਚਾਇਤੀ ਜ਼ਮੀਨ ਵਿੱਚ ਦਲਿਤਾਂ ਲਈ ਰਾਖਵਾਂ ਤੀਜਾ। ਹਿੱਸਾ ਆਦਿ ਮੰਗਾਂ ਨੂੰ ਲੈ ਕੇ ਪਿਛਲੀ 24 ਮਈ ਤੋਂ ਐਸਡੀਐਮ ਦਫ਼ਤਰ ਜੈਤੋ ਵਿਖੇ ਪੱਕਾ ਮੋਰਚਾ ਚੱਲ ਰਿਹਾ ਹੈ।
ਜੋ ਕੇ ਇਹ ਮੋਰਚਾ ਤਿੰਨ ਦਿਨ ਤੋਂ ਲਾਗਾਤਾਰ ਮੀਂਹ ਹਨੇਰੀ ਵਿੱਚ ਚੱਲ ਰਿਹਾ ਅਤੇ ਜੈਤੋ ਪੁਲਿਸ ਧਰਨੇ ਵਿੱਚ ਆਉਣ ਵਾਲੇ ਧਰਨਾਕਾਰੀਆਂ ਨੂੰ ਰਸਤੇ ਵਿੱਚ ਰੋਕ ਕੇ ਤੰਗ ਪ੍ਰੇਸਾਨ ਕਰ ਰਹੀ ਹੈ। ਇਸ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਨੇ ਕਿਹਾ ਕਿ ਲਗਾਤਾਰ ਬਾਰਸ਼ ਤੇ ਹਨੇਰੀ ਦੇ ਚੱਲਦੇ ਹੋਏ ਵੀ ਮਜ਼ਦੂਰ ਲਗਾਤਾਰ ਮੋਰਚੇ ਵਿੱਚ ਡਟੇ ਹੋਏ ਹਨ। ਪਰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨਿਕ ਉਚ ਅਧਿਕਾਰੀ ਗੱਲਬਾਤ ਲਈ ਨਹੀਂ ਆਇਆ। ਮੰਗਾਂ ਦੀ ਪੂਰਤੀ ਨਾ ਹੋਣ ਤੱਕ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਗੁਰਦੇਵ ਸਿੰਘ ਰੋੜੀ ਕਪੂਰਾ ਵੀਰਪਾਲ ਕੌਰ ਬਿਸ਼ਨੰਦੀ, ਪਰਮਜੀਤ ਕੌਰ ਰਣ ਸਿੰਘ ਵਾਲਾ, ਵੀਰ ਸਿੰਘ, ਜਸਪਾਲ ਸਿੰਘ, ਬੂਟਾ ਸਿੰਘ, ਚੰਦ ਸਿੰਘ ਰੋਮਾਣਾ ਅਜੀਤ ਸਿੰਘ, ਰਾਜਵਿੰਦਰ ਕੌਰ ਦਲ ਸਿੰਘ ਵਾਲਾ, ਅਮਰਜੀਤ ਸਿੰਘ ਹਰੀ ਨੌ, ਬੋਹੜ ਸਿੰਘ, ਕਰਮਜੀਤ ਕੌਰ ਹਰੀ ਨੋ, ਮੰਦਰ ਸਿੰਘ, ਗੁਰਮੀਤ ਕੌਰ,ਅਮ੍ਰਿਤਪਾਲ ਸਿੰਘ ਰੋੜੀ ਕਪੂਰਾ, ਇਕਬਾਲ ਸਿੰਘ ਦਿਹਾਤੀ ਜੈਤੋ, ਕੁਲਵਿੰਦਰ ਸਿੰਘ ਚੈਨਾ ਆਦਿ ਹਾਜ਼ਰ ਸਨ।