ਅੰਮ੍ਰਿਤਸਰ ਤੋਂ ਵੈਸ਼ਨੋ ਮਾਤਾ ਜਾ ਰਹੇ ਪਰਵਾਰ ਦੀ ਬੱਸ ਪਲਟਣ ਨਾਲ 10 ਲੋਕਾਂ ਦੀ ਮੌਤ
ਮ੍ਰਿਤਕ ਪਰਿਵਾਰਾਂ ਦੇ ਘਰ 'ਚ ਛਾਇਆ ਮਾਤਮ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 30 ਮਈ 2023 : ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਜਾ ਰਹੀ ਬੱਸ ਕਟੜਾ ਦੇ ਝਝਾਰ ਕੋਟਲੀ ਇਲਾਕੇ ਵਿੱਚ ਟੋਏ ਵਿੱਚ ਡਿੱਗ ਗਈ l ਪਤਾ ਲੱਗਾ ਹੈ ਕਿ ਬੱਸ 'ਚ 72 ਲੋਕ ਸਵਾਰ ਸਨ, ਮਰਨ ਵਾਲਿਆਂ ਦੀ ਗਿਣਤੀ 10 ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਇੱਕੋ ਪਰਿਵਾਰ ਨਾਲ ਸਬੰਧਤ ਹਨ l
ਦੂਜੇ ਪਾਸੇ ਜੰਮੂ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ l ਅੰਮ੍ਰਿਤਸਰ ਵਿੱਚ ਮ੍ਰਿਤਕ ਪਰਿਵਾਰਾਂ ਦੇ ਘਰਾਂ ਦੇ ਵਿੱਚ ਇਸ ਸਮੇਂ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ l ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾ ਰਹੀ ਸ਼ਰਧਾਲੂਆਂ ਦੀ ਬੱਸ ਜੰਮੂ ਜ਼ਿਲ੍ਹੇ ਦੇ ਝੱਜਰ ਕੋਟਲੀ ਇਲਾਕੇ ਵਿਚ ਇਕ ਪੁਲ ਤੋਂ ਡਿੱਗ ਗਈ ਇਹ ਸਥਾਨ ਕਟੜਾ ਤੋਂ ਲਗਭਗ 15 ਕਿਲੋਮੀਟਰ ਦੂਰ ਹੈ ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਰੇ ਲੋਕ ਇੱਕੋ ਹੀ ਪਰਿਵਾਰ ਤੋਂ ਸਨ ਅਤੇ ਕੁਝ ਰਿਸ਼ਤੇਦਾਰ ਬਿਹਾਰ ਤੋਂ ਅੰਮ੍ਰਿਤਸਰ ਆਏ ਸਨ ਅਤੇ ਛੋਟੇ ਮੁੰਡੇ ਦੇ ਮੁੰਡਨ ਕਰਵਾਣ ਲਈ ਉਹ ਵੈਸ਼ਨੂੰ ਮਾਤਾ ਤੇ ਜਾ ਰਹੇ ਸਨ ਉਸ ਦੌਰਾਨ ਇਹ ਹਾਦਸਾ ਵਾਪਰਿਆ ਜਿਸ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਬਾਕੀ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨl