38 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਸ਼ਾਤਿਰ ਠੱਗ ਗ੍ਰਿਫ਼ਤਾਰ
ਆਰੋਪੀ ਖੁਦ ਨੂੰ ਦੱਸਦਾ ਸੀ CBI ਇੰਸਪੈਕਟਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 30 ਮਈ 2023 : ਅਕਸਰ ਹੀ ਭੋਲੇ-ਭਾਲੇ ਲੋਕਾਂ ਨੂੰ ਕੁਝ ਲੋਕ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਪੁਲਸ ਜਾਂ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖ ਰੁਪਏ ਦੀ ਠੱਗੀ ਦੇ ਮਾਮਲੇ ਸਾਹਮਣੇ ਆਉਦੇ ਹੀ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਇਕ ਵਿਅਕਤੀ ਵੱਲੋਂ ਖ਼ੁਦ ਨੂੰ CBI ਇੰਸਪੈਕਟਰ ਦੱਸ ਕੇ ਕੁਝ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਪੁਲੀਸ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 38 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਨਾ ਤਾਂ ਆਰੋਪੀ ਨੇ ਪੈਸੇ ਵਾਪਸ ਕੀਤੇ ਨਾ ਹੀ ਉਨ੍ਹਾਂ ਨੂੰ ਪੁਲਸ ਵਿੱਚ ਨੋਕਰੀ ਦਵਾਈ ਜਿਸ ਤੋਂ ਬਾਅਦ ਲਗਾਤਾਰ ਹੀ ਪੀੜਤ ਪਰਿਵਾਰਾਂ ਵੱਲੋਂ ਇਸ ਸ਼ਾਤਿਰ ਠੱਗ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਸ਼ਾਤਿਰ ਠੱਗ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਸੀ ਜਿਸਦੇ ਚਲਦੇ ਪਟੀ ਸਦਰ ਠਾਣੇ ਵਿੱਚ ਵੀ ਇਸ ਸ਼ਾਤਿਰ ਠੱਗ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਅਤੇ ਪੱਟੀ ਠਾਣੇ ਤੋਂ ਇਹ ਵਿਅਕਤੀ PO ਕਰਾਰ ਸੀ ਪਿਛਲੇ ਦਿਨੀ ਜਿਸ ਤਰਾਂ ਹੀ ਇਸ ਸ਼ਾਤਿਰ ਠੱਗ ਦੇ ਅੰਮ੍ਰਿਤਸਰ ਦੇ ਮੋਹਕਮਪੁਰ ਇਲਾਕੇ ਵਿੱਚ ਰਹਿਣ ਦੀ ਖਬਰ ਪੀੜਤ ਪਰਿਵਾਰਾਂ ਨੂੰ ਲੱਗੀ ਤਾਂ ਉਨ੍ਹਾਂ ਵੱਲੋਂ ਥਾਣਾ ਦੀ ਪੁਲਸ ਨੂੰ ਸੂਚਿਤ ਕਰਕੇ ਇਸ ਵਿਅਕਤੀ ਨੂੰ ਮੂਹਕਮਪੁਰਾ ਇਲਾਕੇ ਦੀ ਪੁਲਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਕੇ ਪੱਟੀ ਲਿਜਾਇਆ ਗਿਆ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਅਰੋਪੀ ਸ਼ਾਤਿਰ ਠੱਗ ਵੱਲੋਂ ਸਾਨੂੰ ਪੁਲਸ ਦੇ ਵਿੱਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਪੈਸਿਆਂ ਦੀ ਠੱਗੀ ਮਾਰੀ ਸੀ ਅਤੇ ਕੁੱਲ ਪੰਜ ਲੋਕਾਂ ਦੇ ਨਾਲ ਇਸ ਨੇ ਪੈਸਿਆਂ ਦੀ ਠੱਗੀ ਮਾਰੀ ਸੀ ਅਤੇ ਕਈ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਸੀ ਤੇ ਲਗਾਤਾਰ ਹੀ ਇਸ ਨੂੰ ਲੱਭਣ ਲਈ ਪੁਲਸ ਵੀ ਜੱਦੋ-ਜਹਿਦ ਕਰ ਰਹੀ ਸੀ ਅਤੇ ਹੁਣ ਇਸ ਵਿਅਕਤੀ ਨੂੰ ਪੁਲਸ ਦੇ ਹਵਾਲੇ ਕਰਵਾਇਆ ਗਿਆ ਹੈ ਉਨ੍ਹਾਂ ਮੰਗ ਕੀਤੀ ਕਿ ਉਹਨਾਂ ਦੇ ਪੈਸੇ ਵਾਪਸ ਗਵਾਹ ਕਿਸ ਵਿਅਕਤੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਇਸ ਮਾਮਲੇ ਚ ਥਾਣਾ ਪੱਟੀ ਤੋਂ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਦੇ ਭਗੋੜਾ ਕਰਾਰ ਚਲ ਰਿਹਾ ਸੀ ਅਤੇ ਪੁਲਸ ਨੂੰ ਸੂਚਨਾ ਮਿਲੀ ਕਿ ਉਹ ਇਥੇ ਅੰਮ੍ਰਿਤਸਰ ਮੋਹਕਮਪੂਰਾ ਠਾਣੇ ਵਿੱਚ ਇਸ ਨੂੰ ਲੈਣ ਆਏ ਹਨ ਅਤੇ ਇਸ ਤੇ ਕਿਹੜੀਆ ਧਾਰਾਵਾਂ ਤਹਿਤ ਮਾਮਲੇ ਦਰਜ ਹਨ ਇਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਹੀ ਪਤਾ ਹੈ ਸਾਡੀ ਡਿਊਟੀ ਉਸ ਨੂੰ ਪੱਟੀ ਥਾਣੇ ਲੈ ਕੇ ਜਾਣ ਦੀ ਹੈ।