ਅਪੰਗ ਲੋਕਾਂ ਦਾ ਸਹਾਰਾ ਬਣੋ : ਡਾਕਟਰ ਭਗਤੂਆਣਾ
ਮਨਜੀਤ ਸਿੰਘ ਢੱਲਾ
ਜੈਤੋ, 30 ਮਈ 2023 : ਤੁਹਾਡੇ ਆਸ ਪਾਸ ਝਪਟਮਾਰ ਲੁੱਟ ਖਸੁੱਟ ਮੰਗਤੇ ਅਤੇ ਬੇਈਮਾਨ ਲੋਕਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਪਰ ਕੁਝ ਲੋਕ ਅਪੰਗ ਹੋਣ ਦੇ ਬਾਵਜੂਦ ਵੀ ਇਮਾਨਦਾਰ ਹਨ। ਜਿਨ੍ਹਾਂ ਦੀ ਸਾਨੂੰ ਮੱਦਦ ਕਰਨੀ ਚਾਹੀਦੀ ਹੈ।
ਇਹ ਸ਼ਬਦ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾਕਟਰ ਗੁਰਚਰਨ ਭਗਤੂਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ । ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਲੁੱਟਾਂ ਖੋਹਾਂ, ਅਤੇ ਬੇਈਮਾਨ ਲੋਕਾਂ ਦੀ ਭਰਮਾਰ ਹੈ।
ਕੁੱਝ ਲੋਕ ਚੰਗੇ ਭਲੇ ਦੁਕਾਨਾਂ ਅਤੇ ਘਰਾਂ ਚੋਂ ਮੰਗਦੇ ਹਨ ਅਤੇ ਪੈਸੇ ਇਕੱਠੇ ਕਰਕੇ ਸ਼ਾਮ ਨੂੰ ਸ਼ਰਾਬ ਪੀਂਦੇ ਐ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਦੇ ਹਨ।
ਉਹਨਾਂ ਕਿਹਾ ਕਿ ਬਹੁਤ ਘੱਟ ਗਿਣਤੀ ਉਹ ਲੋਕ ਹਨ ਜਿਹੜੇ ਅਪੰਗ ਹੋਣ ਦੇ ਬਾਵਜੂਦ ਵੀ ਕਿਰਤ ਕਰਦੇ ਹਨ। ਸ਼੍ਰੀ ਭਗਤੂਆਣਾ ਨੇ ਦੱਸਿਆ ਕਿ ਕੋਟਕਪੂਰਾ ਰੋਡ ਜੈਤੋ ਵਿਖੇ ਰਹਿੰਦੇ ਸੀਰਾ ਸਿੰਘ ਨੂੰ ਦੋਂਨੋਂ ਅੱਖਾਂ ਤੋਂ ਨਹੀਂ ਦਿਸਦਾ, ਪਰ ਉਹ ਮੰਗਦਾ ਨਹੀਂ ਸਗੋਂ ਲੋਕ ਉਸ ਨੂੰ ਆਪ ਦਿੰਦੇ ਹਨ। ਅੱਜ ਜੈਤੋ ਵਿਖੇ ਸੀਰਾ ਸਿੰਘ ਨੂੰ ਕੱਪੜੇ ਜੁੱਤੇ ਅਤੇ ਰਾਸ਼ਨ ਦੇਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਅਪੰਗ ਵਿਅਕਤੀਆਂ ਦੀ ਮੱਦਦ ਜਾਰੀ ਰਹੇਗੀ।
ਡਾਕਟਰ ਭਗਤੂਆਣਾ ਨੇ ਸਮੂੰਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਸੇ-ਪਾਸੇ ਰਹਿੰਦੇ ਅਪੰਗ ਲੋਕਾਂ ਦੀ ਜ਼ਰੂਰ ਮੱਦਦ ਕਰਿਆ ਕਰੋ।