ਕੈਨੇਡਾ: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ‘ਚ ਲੱਗੀ ਕਵਿਤਾਵਾਂ ਦੀ ਛਹਿਬਰ
ਹਰਦਮ ਮਾਨ
ਸਰੀ, 31 ਮਈ 2023: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਕਰਵਾਏ ਮਾਸਿਕ ਕਵੀ ਦਰਬਾਰ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਕਵੀਆਂ ਨੇ ਖੂਬਸੂਰਤ ਕਾਵਿਕ ਮਾਹੌਲ ਸਿਰਜਿਆ। ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ।
ਇਸ ਕਵੀ ਦਰਬਾਰ ਵਿਚ ਅਵਤਾਰ ਸਿੰਘ ਬਰਾੜ, ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਾਲਕਟ, ਗੁਰਮੀਤ ਸਿੰਘ ਸੇਖੋ, ਮਨਜੀਤ ਸਿੰਘ ਮੱਲ੍ਹਾ, ਸੁਰਜੀਤ ਸਿੰਘ ਗਿੱਲ, ਮਲੂਕ ਚੰਦ ਕਲੇਰ, ਰਣਜੀਤ ਸਿੰਘ ਨਿੱਝਰ, ਪਵਿੱਤਰ ਕੌਰ ਬਰਾੜ, ਗੁਰਦਰਸ਼ਨ ਸਿੰਘ ਤਤਲਾ, ਗੁਰਮੁਖ ਸਿੰਘ ਨੰਨੜ, ਜਗਜੀਤ ਸਿੰਘ ਸੇਖੋਂ, ਥਾਣਾ ਸਿੰਘ ਖੋਸਾ, ਮਲਕੀਤ ਸਿੰਘ ਗਿੱਲ, ਅਮਰੀਕ ਸਿੰਘ ਲੇਹਲ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆਂ। ਕਵੀ ਦਰਬਾਰ ਦਾ ਸੰਚਾਲਨ ਮਨਜੀਤ ਸਿੰਘ ਮੱਲ੍ਹਾ ਨੇ ਬਾਖੂਬੀ ਕੀਤਾ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸੀਨੀਅਰ ਸਿਟੀਜ਼ਨ ਸੈਂਟਰ ਵੱਲੋਂ ਸਾਰੇ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com