ਲੁਧਿਆਣਾ ਪੁਲਿਸ ਨੇ ਫੜਿਆ ਫਰਜ਼ੀ CBI ਅਫਸਰ
ਲੁਧਿਆਣਾ, 1 ਜੂਨ 2023- ਲੁਧਿਆਣਾ ਵਿੱਚ ਬੁੱਧਵਾਰ ਨੂੰ ਪੁਲਿਸ ਨੇ ਇੱਕ ਫਰਜ਼ੀ ਸੀ.ਬੀ.ਆਈ ਅਧਿਕਾਰੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਵਾਰੰਟ ਲੈ ਕੇ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਬਹਾਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਪਹੁੰਚੇ ਸਨ ਪਰ ਬਹਾਦਰ ਸਿੰਘ ਦੇ ਘਰ ਦੀ ਦੇਖ ਭਾਲ ਕਰ ਰਹੇ ਗੁਆਂਢੀਆਂ ਨੇ ਫੜ ਲਿਆ। ਦੋਵਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਬਹਾਦਰ ਸਿੰਘ ਨੂੰ ਬਲੈਕਮੇਲ ਕਰ ਰਿਹਾ ਸੀ। ਬਹਾਦਰ ਸਿੰਘ ਪਿਛਲੇ ਹਫ਼ਤੇ ਹੀ ਸ਼ਹਿਰ ਛੱਡ ਕੇ ਵਿਦੇਸ਼ ਚਲਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਸਰਕਾਰੀ ਪੋਸਟ 'ਤੇ ਤਾਇਨਾਤ ਸੀ। ਇਲਜ਼ਾਮ ਅਨੁਸਾਰ ਸ਼ੁੱਕਰਵਾਰ ਨੂੰ ਉਹ ਫਰਜ਼ੀ CBI ਕਾਰਡ ਲੈ ਕੇ ਬਹਾਦਰ ਸਿੰਘ ਦੇ ਘਰ ਪਹੁੰਚਿਆ।
ਜਿੱਥੇ ਫਰਜ਼ੀ CBI ਅਫਸਰਨੇ ਗੁਆਂਢੀਆਂ ਨੂੰ ਦੱਸਿਆ ਕਿ ਬਹਾਦਰ ਸਿੰਘ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਥਾਣਾ ਢਾਬਾ ਦੀ ਪੁਲਸ ਵੀ ਪਹੁੰਚ ਗਈ। ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਗੋਪਾਲ ਅਤੇ ਕਾਂਤਾ ਦੇਵੀ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਗਿਰੋਹ ਰਾਜਸਥਾਨ ਤੋਂ ਚਲਾਇਆ ਜਾ ਰਿਹਾ ਹੈ, ਇਹ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਦੇ ਸਨ। ਫਰਜ਼ੀ ਵਾਰੰਟ ਦਿਖਾ ਕੇ ਆਪਣੇ ਜਾਲ 'ਚ ਫਸਾ ਕੇ ਫਿਲਹਾਲ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।