ਸੰਤ ਸ਼੍ਰੋਮਣੀ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਸੰਮਤੀ ਪੰਜਾਬ ਦੀ ਜਨਰਲ ਬਾਡੀ ਦੀ ਹੋਈ ਬੈਠਕ
ਵਿਜੇ ਕੁਮਾਰ ਚਾਂਡਲ ਅਗਲੇ ਤਿੰਨ ਸਾਲਾਂ ਲਈ ਫਿਰ ਚੁਣੇ ਗਏ ਪ੍ਰਧਾਨ
ਰੋਹਿਤ ਗੁਪਤਾ
ਗੁਰਦਾਸਪੁਰ 5 ਮਈ 2023 : ਸੰਤ ਸ਼੍ਰੋਮਣੀ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਸੰਮਤੀ ਪੰਜਾਬ ਦੀ ਜਨਰਲ ਬਾਡੀ ਦੀ ਇੱਕ ਹੰਗਾਮੀ ਮੀਟਿੰਗ ਕਮਿਊਨਿਟੀ ਹਾਲ ਅਵਾਂਖਾ ਵਿਖੇ ਸਰਪ੍ਰਸਤ ਰਮੇਸ਼ ਸੰਸੋਈ ਭਜੂਰਾ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਗੁਰੂ ਸੇਵਕਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਵੱਖ ਵੱਖ ਪਤਵੰਤਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬਿਰਾਦਰੀ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੁਣੌਤੀਆਂ ਬਾਰੇ ਚਰਚਾ ਹੋਈ।
ਮਹਾਸੰਮਤੀ ਦੇ ਮੀਡੀਆ ਪ੍ਰਭਾਰੀ ਮਾਸਟਰ ਰਵੀ ਕੁਮਾਰ ਮੰਗਲਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਆਈ ਹੋਈ ਸਾਧ ਸੰਗਤ ਅਤੇ ਗੁਰੂ ਸੇਵਕਾਂ ਦਾ ਧੰਨਵਾਦ ਕਰਦਿਆਂ ਹੋਇਆਂ ਮਹਾਸੰਮਤੀ ਵਲੋਂ ਪਿਛਲੇ ਦਿਨੀਂ ਕੱਢੀ ਗਈ ਸ਼ੋਭਾ ਯਾਤਰਾ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਮਹਾਸੰਮਤੀ ਦੇ ਚੀਫ ਐਡਵਾਇਜਰ ਲੈਕਚਰਾਰ ਅਸਵਨੀ ਕੌਟਾ ਨੇ ਮਹਾਸੰਮਤੀ ਦੀਆਂ ਪ੍ਰਾਪਤੀਆਂ ਅਤੇ ਅਗਾਮੀ ਚਣੌਤੀਆਂ ਬਾਰੇ ਹਾਜ਼ਰ ਮੈਂਬਰਾਂ ਨੂੰ ਜਾਣੂ ਕਰਵਾਇਆ।ਪੰਜਾਬ ਪ੍ਰਧਾਨ ਵਿਜੇ ਕੁਮਾਰ ਚਾਂਡਲ ਨੇ ਆਏ ਹੋਏ ਇਲਾਕੇ ਦੇ ਸਰਪੰਚਾਂ, ਨੰਬਰਦਾਰਾਂ, ਜਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਅਤੇ ਗੁਰੂ ਸੇਵਕਾਂ ਦਾ ਮਹਾਸੰਮਤੀ ਦੇ ਸੱਦੇ ਤੇ ਪਹੁੰਚਣ ਤੇ ਧਨਵਾਦ ਕੀਤਾ ਅਤੇ ਬਹਿਰਾਮਪੁਰ ਰੋਡ ਅਵਾਂਖਾ ਵਿਖੇ ਬਣ ਰਹੇ ਇੰਟਰਨੈਸ਼ਨਲ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮੰਦਰ ਅਤੇ ਧਰਮਸਾਲਾ ਲਈ ਜਗ੍ਹਾ ਸਹਾਇਤਾ ਰਾਸ਼ੀ ਭੇਂਟ ਕਰਨ ਲਈ ਹਲਕਾ ਵਿਧਾਇਕਾ ਮੈਡਮ ਅਰੁਣਾ ਚੌਧਰੀ, ਸੀਨੀਅਰ ਕਾਂਗਰਸੀ ਨੇਤਾ ਬਾਊ ਅਸ਼ੋਕ ਚੌਧਰੀ ਅਤੇ ਗੀਤਾ ਠਾਕੁਰ ਸਰਪੰਚ ਅਵਾਂਖਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਮਹਾਸੰਮਤੀ ਵਲੋਂ ਕਰਵਾਏ ਜਾਂਦੇ ਵੈਲਫੇਅਰ ਦੇ ਕਾਰਜਾਂ ਬਾਰੇ ਸਾਧ ਸੰਗਤ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਮੁੱਖ ਸਲਾਹਕਾਰ ਮੁਕੇਸ਼ ਕੌਟਾ ਨੇ ਵੀ ਆਏ ਹੋਏ ਪਤਵੰਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।ਇਸ ਮੌਕੇ ਡਾ ਵਾਸੂਦੇਵ ਸ਼ੈਦੀਪੁਰ ਸੰਚਾਲਕ ਗੁਰੂ ਦੀ ਪਿਆਰੀ ਮੰਡਲੀ ਨੇ ਹਾਜ਼ਰੀ ਲਗਾਉਂਦੇ ਹੋਏ ਬਿਰਾਦਰੀ ਨੂੰ ਇੱਕ ਜੁੱਟ ਹੋ ਕੇ ਇੱਕ ਦੂਜੇ ਦਾ ਸਾਥ ਦੇਣ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਗੁਰੂ ਮਹਾਰਾਜ ਦੇ ਮੰਦਰ ਨਿਰਮਾਣ ਵਿੱਚ ਯਥਾਸ਼ਕਤੀ ਯੋਗਦਾਨ ਦੇਣ ਲਈ ਸਾਰਿਆਂ ਨੂੰ ਬੇਨਤੀ ਕੀਤੀ।ਇਸ ਮੌਕੇ ਮਹਾਸੰਮਤੀ ਦੇ ਕੈਸ਼ੀਅਰ ਰਮੇਸ਼ ਸੰਸੋਈ ਨੇ ਆਪਣੀ ਸਿਹਤ ਨੂੰ ਮੁੱਖ ਰੱਖਦੇ ਹੋਏ ਕੈਸ਼ੀਅਰ ਦੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਮੁਕੇਸ਼ ਕੌਟਾ ਨੂੰ ਆਪਣੇ ਹੱਥੀਂ ਸਾਰਿਆਂ ਦੀ ਹਾਜ਼ਰੀ ਅਤੇ ਸਹਿਮਤੀ ਨਾਲ ਕੈਸ਼ੀਅਰ ਨਿਯੁਕਤ ਕੀਤਾ।ਅਤੇ ਆਪ ਮਹਾਸੰਮਤੀ ਦੇ ਸਰਪ੍ਰਸਤ ਦੇ ਤੌਰ ਤੇ ਸੇਵਾਵਾਂ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਆਈ ਹੋਈ ਸਾਧ ਸੰਗਤ ਅਤੇ ਪੰਚਾਂ ਸਰਪੰਚਾਂ, ਨੰਬਰਦਾਰਾਂ ਅਤੇ ਗੁਰੂ ਸੇਵਕ ਮਤਾਵਾਂ ਭੈਣਾਂ ਦੀ ਸਹਿਮਤੀ ਦੇ ਨਾਲ ਸ੍ਰੀ ਵਿਜੇ ਕੁਮਾਰ ਚਾਂਡਲ ਨੂੰ ਸਰਵਸੰਮਤੀ ਨਾਲ ਅਗਲੇ ਤਿੰਨ ਸਾਲਾਂ ਲਈ ਇੱਕ ਵਾਰ ਫਿਰ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਲੈਕਚਰਾਰ ਅਸ਼ਵਨੀ ਕੌਟਾ ਨੂੰ ਚੀਫ ਆਰਗੇਨਾਈਜ਼ਰ ਤੋਂ ਚੇਅਰਮੈਨ ਮਹਾਸੰਮਤੀ ਪੰਜਾਬ ਦੀ ਜਿੰਮੇਵਾਰੀ ਦਿੱਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਧਾਨ ਵਿਜੇ ਚਾਂਡਲ ਨੇ ਕਿਹਾ ਕਿ ਇੱਕ ਵਾਰ ਫਿਰ ਗੁਰੂ ਸੇਵਕਾਂ ਅਤੇ ਮਹਾਸੰਮਤੀ ਨੇ ਉਹਨਾਂ ਉੱਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਜਿਸ ਜਿੰਮੇਵਾਰੀ ਨਾਲ ਨਿਵਾਜਿਆ ਹੈ ਉਹ ਪੂਰੀ ਤਨਦੇਹੀ ਨਾਲ ਇਸ ਅਹੁਦੇ ਦੀ ਮਰਿਯਾਦਾ ਅਨੁਸਾਰ ਮਹਾਸੰਮਤੀ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ,ਲਖਵਿੰਦਰ ਕਾਟਲ ਫਿਰੋਜ਼ਪੁਰ, ਡਾ ਅਸ਼ਵਨੀ ਆਸੂ ਫਿਲੌਰ, ਲਵਲੀ ਸਰਪੰਚ ਸਾਹੋਵਾਲ,ਦੇਸ ਰਾਜ ਸਰਪੰਚ ਕੋਠੇ ਜਨਰਲ ਸਕੱਤਰ ਤਰਸੇਮ ਕੁਮਾਰ ਕੋਠੇ ,ਪ੍ਰੇਮ ਕੁਮਾਰ ਸਰਪੰਚ ਚੌਂਤਾ ,ਰੂਪ ਲਾਲ ਸਾਹਪੁਰ ਬੋਧ ਰਾਜ ਗਾਂਧੀਆ ,ਰਾਜੇਸ ਕੁਮਾਰ ਫੂਲਪੁਰ ,ਨਰਿੰਦਰ ਸਿੰਘ, ਠਾਕੁਰ ਪੁਰ ,ਤਿਲਕ ਰਾਜ ਪਾਹੜਾ, ਦੀਪਕ ਕੁਮਾਰ ਗਰੋਟੀਆ ,ਅਜੇ ਕੁਮਾਰ ਤੂਰ ,ਮੋਹਨ ਸਿੰਘ ਆਲੇਚੱਕ ,ਮਨਜੀਤ ਦਬੁਰਜੀ, ਮੈਂਬਰ ਅਮਰਜੀਤ ਕੌਟਾ ਆਡੀਟਰ ਰਿਸ਼ੀ ਚਾਂਡਲ ,ਚੇਅਰਮੈਨ ਰਾਕੇਸ਼ ਕੁਮਾਰ ਕਾਲਾ ਆਵਾਂਖਾ,ਅਮਨਦੀਪ ਆਸ਼ੂ ਸਾਹਪੁਰ ਕੰਢੀ,ਪਰਮਜੀਤ ਪੰਮਾ ਪਠਾਨਕੋਟ,ਰਾਮਲਾਲ ਸ਼ਾਹਪੁਰ, ਜੋਗਿੰਦਰ ਸਾਬਕਾ ਸਰਪੰਚ ਸ਼ਾਹਪੁਰ , ਦੇਸਰਾਜ ਸਰਪੰਚ ਕੋਠੇ ਮਜੀਠੀ , ਸੰਜੋਗਤਾ,ਤੇ ਜੋਤੀ ਅਵਾਂਖਾ, ਰਾਕੇਸ਼ ਕੁਮਾਰ ਲਾੜੀ ਵੀਰਾ,ਪਵਨ ਕੁਮਾਰ ਗਾਂਧੀਆ, ਰਕਸ਼ਾ ਦੇਵੀ , ਪਰਵੇਸ਼ ਕੁਮਾਰੀ ਗਾਂਧੀਆ,ਮੋਨਿਕਾ,ਸਕੁੰਤਲਾ,ਮੀਨੂੰ ,ਰੂਪ ਰਾਣੀ, ਅਮਰਤੀ ਸਾਰੇ ਅਵੰਖਾ, ਗੁਰਦਸਮੱਲ ਕਾਉਣਤਾ, ਰਜ਼ਤ ਤੇ ਕ੍ਰਿਸ਼ਨਾ ਕੌਟਾ ਹਾਜਰ ਸਨ।