ਜੀਵ-ਜੰਤੂਆਂ ਅਤੇ ਮੂਕ ਜਾਨਵਰਾਂ ਦੀ ਨਿਰਸਵਾਰਥ ਭਾਵ ਨਾਲ ਸੇਵਾ ਕਰਨੀ ਬਹੁਤ ਹੀ ਸ਼ਲਾਘਾਯੋਗ ਕਾਰਜ: ਸੰਯਮ ਅਗਰਵਾਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 05 ਜੂਨ 2023: ਜੀਵ-ਜੰਤੂਆਂ ਅਤੇ ਮੂਕ ਜਾਨਵਰਾਂ ਦੀ ਨਿਰਸਵਾਰਥ ਭਾਵ ਨਾਲ ਸੇਵਾ ਕਰਨੀ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਸਾਡਾ ਭਾਰਤੀ ਸੰਵਿਧਾਨ ਦੀ ਧਾਰਾ 51ਏ ਵਿੱਚ ਵੀ ਜੰਗਲੀ ਜੀਵ-ਜੰਤੂਆਂ ਦੇ ਸੰਰਖਣ ਨੂੰ ਨਾਗਰਿਕਾਂ ਦੇ ਮੁੱਢਲੇ ਫ਼ਰਜ਼ਾਂ ਦੀ ਸੂਚੀ ਵਿਚ ਸ਼ਾਮਲ ਕਰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸੰਯਮ ਅਗਰਵਾਲ ਨੇ ਇੱਥੋਂ ਦੇ ਪਸ਼ੂ-ਪੰਛੀ ਪ੍ਰੇਮੀ ਨਰਿੰਦਰ ਕੁਮਾਰ ਗੋਇਲ ਵੱਲੋਂ ਰੋਜ਼ਾਨਾ ਦੇ ਆਧਾਰ ਤੇ ਚਲਾਈ ਜਾ ਰਹੀ ਬੀੜ ਸੇਵਾ ਤਹਿਤ ਫਲ਼-ਸਬਜ਼ੀਆਂ ਨਾਲ ਭਰੇ ਵਾਹਨ ਨੂੰ ਰਵਾਨਾ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਆਦਮੀ ਦੀ ਨੀਯਤ ਚੰਗੀ ਹੋਵੇ ਅਤੇ ਉਹ ਸੇਵਾ ਭਾਵੀ ਹੋਵੇ ਤਾਂ ਉਸ ਨੂੰ ਸਮਾਜ,ਵਾਤਾਵਰਨ ਦੀ ਸੇਵਾ ਕਰਨ ਲਈ ਕਿਸੇ ਸੰਸਥਾ ਦੀ ਲੋੜ ਨਹੀਂ ਹੁੰਦੀ, ਸਗੋਂ ਉਹ ਇਕੱਲਾ ਆਦਮੀ ਹੀ ਕਿਸੇ ਸੰਸਥਾ ਤੋਂ ਘੱਟ ਨਹੀਂ ਹੁੰਦਾ ਅਤੇ ਉਸ ਨਾਲ ਲੋਕ ਆਪਣੇ ਆਪ ਹੀ ਜੁੜ ਜਾਂਦੇ ਹਨ। ਉਨ੍ਹਾਂ ਇਸ ਮੌਕੇ ਉਕਤ ਸੇਵਾ ਕਾਰਜ ਲਈ ਹਰ ਸੰਭਵ ਯੋਗ ਪ੍ਰਸ਼ਾਸਨਿਕ ਸਹਾਇਤਾ ਕਰਨ ਦਾ ਵੀ ਭਰੋਸਾ ਦਵਾਇਆ।
ਪਸ਼ੂ-ਪੰਛੀ ਪ੍ਰੇਮੀ ਨਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਉਹ ਠੇਕੇਦਾਰ ਸੁਰਿੰਦਰ ਜੈਨ ਦੀ ਪ੍ਰੇਰਨਾ ਨਾਲ ਪਿਛਲੇ 10-12 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਜੀਵ ਜੰਤੂਆਂ ਦੀ ਸੇਵਾ ਕਰ ਰਹੇ ਹਨ। ਜਿਸ ਵਿੱਚ ਅੰਮ੍ਰਿਤ ਲਾਲ ਗਰਗ ਤੇ ਵਾਸੂਦੇਵ ਆਰੀਆ ਧੂਰੀ, ਰਵਿੰਦਰ ਨਾਥ ਵਰਮਾ, ਸੁਰਿੰਦਰ ਜੈਨ, ਦੀਪ ਕੁਮਾਰ ਕੈਨੇਡਾ, ਅਭਿਲਾਸ਼ ਗੋਇਲ, ਆਤਮ ਸਵਰੂਪ ਜਿੰਦਲ, ਐਡਵੋਕੇਟ ਸੁਸ਼ੀਲ ਸ਼ਰਮਾ, ਵਿਨੋਦ ਵਰਮਾ, ਹਰਿ ਮੋਹਨ ਭੋਲਾ, ਰਾਜ ਕੁਮਾਰ ਅਗਰਵਾਲ, ਰਮੇਸ਼ ਸਿੰਗਲਾ, ਪ੍ਰਦੀਪ ਜੈਨ, ਅਮਨ ਗੋਇਲ, ਕਮਲਦੀਪ ਜੈਨ, ਹੇਮੰਤ ਜੈਨ, ਹਰਿ ਓਮ ਗੋਇਲ, ਬੋਬੀ ਸੈਣੀ, ਤੀਰਥ ਜੈਨ, ਮਾਸਟਰ ਨਿਖਿਲ ਜੈਨ, ਮਾਸਟਰ ਸੰਜੀਵ ਕੁਮਾਰ ਸਿੰਗਲਾ ਆਦਿ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸੇਵਾ ਤਹਿਤ ਉਹ ਰੋਜ਼ਾਨਾ ਸਵੇਰੇ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਲਗਦੇ ਘਾਹ ਦੇ ਮੈਦਾਨਾਂ/ਪਾਰਕਿੰਗ ਵਿਚ ਪੰਛੀਆਂ/ਗਲਹਿਰੀਆਂ ਲਈ ਦਾਣਾ-ਪਾਣੀ ਦੀ ਸੇਵਾ ਕਰ ਰਹੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਮਾਲੇਰਕੋਟਲਾ ਤੋਂ ਫਲ਼-ਸਬਜ਼ੀ ਦਾ ਭਰਿਆਂ ਛੋਟਾ ਹਾਥੀ (ਵਾਹਨ) ਨਾਭਾ-ਭਾਦਸੋਂ ਬੀੜ ਵਿਖੇ ਵਾਨਰ ਸੈਨਾ ਅਤੇ ਗਊਮਾਤਾ / ਗਊਵੰਸਾਂ ਦੀ ਸੇਵਾ ਹਿਤ ਰਵਾਨਾ ਕਰਦੇ ਹਨ। ਜਿਸ ਵਿਚ ਧੂਰੀ ਨਿਵਾਸੀਆਂ ਦਾ ਵੀ ਵਿਸ਼ੇਸ਼ ਸਹਿਯੋਗ ਹੁੰਦਾ ਹੈ। ਇਸ ਤੋਂ ਬਿਨਾਂ ਉਨ੍ਹਾਂ ਵਲੋਂ ਸ਼ਾਮ ਨੂੰ ਭੋਨ ’ਤੇ ਕੀੜੇ-ਮਕੌੜਿਆਂ ਨੂੰ ਖਾਣ ਯੋਗ ਸਮਗਰੀ ਦੀ ਸੇਵਾ ਵੀ ਕੀਤੀ ਜਾਂਦੀ ਹੈ। ਇਸ ਮੌਕੇ ’ਤੇ ਸੇਵਾਦਾਰ ਜਰਨੈਲ ਸਿੰਘ, ਰਾਜ ਸਿੰਘ, ਇੰਦਰ ਰਾਜ ਆਦਿ ਹਾਜ਼ਰ ਸਨ।