ਵਿਸ਼ਵ ਵਾਤਾਵਾਰਣ ਦਿਵਸ ਮਨਾਇਆ
ਮੋਹਾਲੀ 05 ਜੂਨ, 2023 ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ (ਰਜਿ:)ਮੋਹਾਲੀ ਵਲੋਂ ਲੱਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿਚ ਚਲਾਏ ਗਏ ਵਿਰਾਸਤੀ ਅਖਾੜੇ ਦੇ ਨਾਲ-ਨਾਲ ਖਰਾਬ ਹੋ ਰਹੇ ਵਾਤਾਵਰਣ ਨੂੰ ਬਚਾਉਣ ਦਾ ਉਪਰਾਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸੋਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਅੱਜ 5 ਮਈ ਨੂੰ ਵਿਸ਼ਵ ਵਾਤਾਵਰਣ ਦਿਵਸ ਨੂੰ ਰੁੱਖ ਲਗਾ ਕੇ ਮਨਾਇਆ ਗਿਆ l ਉਹਨਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਤੇ ਸ਼ੁੱਧ ਰੱਖਣ ਲਈ ਰੁੱਖ ਸੱਭ ਤੋਂ ਵੱਧ ਸਹਾਈ ਹੁੰਦੇ ਹਨ। ਅਜ ਸ਼ਹਿਰੀ ਵਿਕਾਸ ਕਾਰਨ ਬਹੁਤ ਸਾਰੇ ਰੁੱਖ ਕਟੇ ਜਾ ਰਹੇ ਹਨ। ਜਿਸ ਦੀ ਕੀਮਤ ਸਾਡਾ ਵਿਗੜਦਾ ਵਾਤਾਵਰਣ ਹੈ। ਅਸੀਂ ਆਪਣੀਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦੇਣ ਲਈ ਹੁਣੇ ਤੋਂ ਤਿਆਰੀ ਸ਼ੁਰੂ ਕਰੀਏ। ਮਨਜੀਤ ਕੌਰ ਸਾਬਕਾ ਐਮ ਸੀ ਨੇ ਪਹਿਲਾ ਬੂਟਾ ਲਗਾਉਣ ਨਾਲ ਵਾਤਾਵਰਣ ਦੀ ਸੰਭਾਲ ਲਈ ਜਾਣਕਾਰੀ ਦਿੱਤੀ। ਕੌਮਾਂਤਰੀ ਅਲਗੋਜ਼ਾ ਉਸਤਾਦ ਕਰਮਜੀਤ ਸਿੰਘ ਬੱਗਾ ਸਟੇਟ ਐਵਾਰਡੀ ਅਤੇ ਗੀਤਕਾਰ ਬਲਜੀਤ ਫਿੱਡਿਆਂਵਾਲਾ ਵੱਲੋਂ ਵਾਤਾਵਰਣ ਨੂੰ ਬਚਾਉਣ ਦੀ ਸਿਖਿਆ ਦਿੰਦੇ ਹੋਏ ਕਵਿਤਾਵਾਂ ਵੀ ਬੋਲੀਆਂ ਗਈਆਂ।
ਵਿਸ਼ਵ ਵਾਤਾਵਰਣ ਦਿਵਸ ਮਨਾਉਂਦੀਆਂ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਸਰਪ੍ਰਸਤ ਗੁਰਪ੍ਰੀਤ ਸਿੰਘ ਖਾਲਸਾ , ਗੋਪਾਲ ਸ਼ਰਮਾ , ਅੰਮ੍ਰਿਤਪਾਲ ਸਿੰਘ , ਸਿਮਰਨ ਸਿੰਘ, ਸੁਖਬੀਰ ਪਾਲ ਕੌਰ, ਅਨੁਰੀਤ ਪਾਲ , ਹਰਕੀਰਤ ਪਾਲ , ਮਨਦੀਪ, ਹਰਦੀਪ, ਸੁੱਖੀ, ਰਾਵਿੰਦਰ ਰਵੀ, ਦਰਸ਼ਨ ਸਿੰਘ, ਆਦਿ ਹਾਜ਼ਰ ਸਨ।