ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਵਿਖੇ 10 ਰੋਜ਼ਾ ਸਮਰ ਕੈਂਪ ਸਮਾਪਤ
ਦੀਪਕ ਗਰਗ
ਫਰੀਦਕੋਟ 10 ਜੂਨ 2023 - ਸਥਾਨਕ ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਵਿਖੇ 10 ਰੋਜ਼ਾ ਸਮਰ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ । ਸਕੂਲ ਦੇ ਚੇਅਰਮੈਨ ਇੰਜੀ. ਸ੍ਰੀ ਚਮਨ ਲਾਲ ਗੁਲਾਟੀ ਜੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਹਨਾਂ ਛੁੱਟੀਆਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਸਕੂਲ ਵੱਲੋਂ ਵਿਦਿਆਰਥੀਆਂ ਲਈਇੱਕ ਕੈਂਪ ਲਗਾਇਆ ਗਿਆ ਸੀ ।ਇਸ ਕੈਂਪ ਤਹਿਤ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ । ਜਿਸ ਵਿੱਚ ਤੈਰਾਕੀ ,ਮੈਡੀਟੇਸ਼ਨ, ਡਾਂਸ, ਆਰਟ ਐਂਡ ਕਰਾਫਟ, ਕੁਕਿੰਗ, , ਟੇਬਲ ਟੈਨਿਸ, ਸਕੇਟਿੰਗ, ਰੋਬੋਟਿਕਸ,. ਫ੍ਰੇਂਚ ਭਾਸ਼ਾ ,ਕਮਿਊਨੀਕੇਸ਼ਨ ਸਕਿੱਲ, ਪਰਸਨੈਲਿਟੀ ਡਿਵੈਲਪਮੈਂਟ ਆਦਿ ਸ਼ਾਮਿਲ ਸਨ ,ਇਨ੍ਹਾਂ ਗਤੀਵਿਧੀਆਂ ਵਿੱਚ ਵਿਦਿਆਰਥੀ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਅਤੇ ਨਵੀਆਂ ਗਤੀਵਿਧੀਆਂ ਸਿਖ ਕੇ ਆਤਮ ਵਿਸ਼ਵਾਸ਼ ਵਿੱਚ ਵਾਧਾ ਕੀਤਾ ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਦਿਆਰਥੀਆਂ ਨੇ ਬਹੁਤ ਹੀ ਆਨੰਦ ਮਾਣਿਆ ਇਸ ਤੋਂ ਇਲਾਵਾ ਵਖ ਵਖ ਗਤਿਵਿਧੀਆਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੁਕਿੰਗ ਮੁਕਾਬਲਿਆਂ ਵਿੱਚ ਲਵਨੀਸ਼ ਕੁਮਾਰ ਨੇ ਪਹਿਲਾ, ਭਵਿਯਾ ਨੇ ਦੂਸਰਾ ਅਤੇ ਸੁਖਮਨੀ ਨੇ ਤੀਸਰਾ ਸਥਾਨ ਹਾਸਿਲ ਕੀਤਾ ।
ਯੋਗਾ ਮੁਕਾਬਲਿਆਂ ਵਿੱਚ ਨੀਸ਼ਚੇਜਿਤ ਕੌਰ ਨੇ ਪਹਿਲਾ,ਦਿਸ਼ਿਕਾ ਨੇ ਦੂਸਰਾ ਅਤੇ ਗੁਰਜਸ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ । ਸਕੇਟਿੰਗ ਮੁਕਾਬਲਿਆਂ ਵਿੱਚ ਸੁਖਮਨੀ ਨੇ ਪਹਿਲਾ, ਜੈ ਨੇ ਦੂਸਰਾ ਅਤੇ ਲਕਸ਼ਜੀਤ ਨੇ ਤੀਸਰਾ ਸਥਾਨ ਹਾਸਿਲ ਕੀਤਾ । ਡਾਂਸ ਮੁਕਾਬਲਿਆਂ ਵਿੱਚ ਰਿਧੀ ਯਾਦਵ ਨੇ ਪਹਿਲਾ, ਪ੍ਰਭਲੀਨ ਕੌਰ ਨੇ ਦੂਸਰਾ ਅਤੇ ਗਰੀਸ਼ਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਅੰਤ ਵਿੱਚ ਸਕੂਲ ਦੇ ਚੇਅਰਮੈਨ ਸ਼੍ਰੀ ਚਮਨ ਲਾਲ ਗੁਲਾਟੀ ਜੀ, ਪ੍ਰਿੰਸੀਪਲ ਡਾ. ਸੁਰੇਸ਼ ਸ਼ਰਮਾ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਦੇ ਸਕੱਤਰ ਸ਼੍ਰੀ ਪੰਕਜ ਗੁਲਾਟੀ ਜੀ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਹੈ ਅਤੇ ਹਮੇਸ਼ਾ ਰਹੇਗਾ ।ਭਵਿੱਖ ਵਿੱਚ ਵੀ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਵੱਖ-ਵੱਖ ਹੁਨਰਾਂ ਦਾ ਗਿਆਨ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਕਲਾ ਅਤੇ ਹੁਨਰ ਨੂੰ ਗ੍ਰਹਿਣਕਰ ਸਕਣ ਅਤੇ ਤਰੱਕੀ ਭਰਪੂਰ ਜੀਵਨ ਜਿਉਣI . ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਇਸ ਸਮਰ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ I