ਬਾਬਾ ਫਰੀਦ ਪਬਲਿਕ ਸਕੂਲ ਵਿਖੇ ਦਸ-ਰੋਜਾ ਸਮਰ ਕੈਂਪ
ਦੀਪਕ ਗਰਗ
ਕੋਟਕਪੂਰਾ, 10 ਜੂਨ 2023 :- ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਬਾਬਾ ਫਰੀਦ ਜੀ ਦੀ ਰਹਿਮਤ ਅਤੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੇ ਅਸ਼ੀਰਵਾਦ ਨਾਲ ਬੱਚਿਆਂ ਦੇ ਸਮਰ ਕੈਂਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਜੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਖ਼ੂਬਸੂਰਤ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ, ਬਾਗਬਾਨੀ, ਸੰਗੀਤ, ਡਾਂਸ, ਕੰਪਿਊਟਰ ਅਤੇ ਕੁਕਿੰਗ ਆਦਿ ਵੱਖ-ਵੱਖ ਵੰਨਗੀਆਂ ਵਿੱਚ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਦਾ ਬਹੁਪੱਖੀ ਵਿਕਾਸ ਕਰਨ ਲਈ ਸਫਲ ਉਪਰਾਲੇ ਕੀਤੇ ਗਏ।
ਇਸ ਮੌਕੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਦਾ ਚਾਰ-ਰੋਜਾ ‘ਆਰਟ ਆਫ ਲੀਵਿੰਗ ਕੈਂਪ‘ ਵੀ ਲਗਾਇਆ ਗਿਆ, ਜਿਸ ’ਚ ਯੋਗਾ, ਮੈਡੀਟੇਸਨ, ਤਣਾਅ ਮੁਕਤ ਜੀਵਨ ਜਿਉਣ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਐਕਟੀਵੀਟਿਜ ਦੇ ਨਾਲ-ਨਾਲ ਬੱਚਿਆਂ ਅਤੇ ਸਮੂਹ ਅਧਿਆਪਕਾਂ ਨੂੰਮਲਟੀਪਲੈਕਸ ਵਿਖੇ ਲਿਜਾ ਕੇ ਇੱਕ ਪਰਿਵਾਰਕ ਅਤੇ ਮਨੋਰੰਜਕ ਫਿਲਮ ਵੀ ਦਿਖਾਈ ਗਈ। ਇਸ ਸਮਰ ਕੈਂਪ ’ਚ ਬੱਚਿਆਂ ਨੂੰ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੀ ਰਿਫਰੈੱਸ਼ਮੈਂਟ ਵੀ ਦਿੱਤੀ ਗਈ।
ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਨੇ ਇੱਕ ਖੂਬਸੂਰਤ, ਸ਼ਾਨਦਾਰ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ’ਚ ਗਿੱਧਾ, ਭੰਗੜਾ, ਡਾਂਸ, ਗੀਤ, ਕਵਿਤਾਵਾਂ, ਕੋਰੀਓਗ੍ਰਾਫੀਆਂ ਆਦਿ ਵੰਨਗੀਆਂ ਰਾਹੀਂ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕੀਤਾ। ਪਿ੍ਰੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਫਰੀਦ ਪਬਲਿਕ ਸਕੂਲ ਦਾ ਮੁੱਢਲਾ ਉਦੇਸ਼ ਹੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਕਰਨਾ ਹੈ। ਖੇਡਾਂ, ਸੱਭਿਆਚਾਰ, ਸਹਿ-ਅਕਾਦਮਿਕ ਗਤੀਵਿਧੀਆਂ, ਲੋਕ-ਨਾਚ ਆਦਿ ’ਚ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਨੂੰ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਦੀਆਂ ਉਪਲੱਬਧੀਆਂ ਹਾਸਲ ਕਰਵਾਉਣਾ ਹੀ ਸਕੂਲ ਦਾ ਮੁੱਖ ਟੀਚਾ ਹੈ।
- ਉਹਨਾਂ ਨੇ ਸਮਰ ਕੈਂਪ ’ਚ ਯੋਗਦਾਨ ਪਾਉਣ ਵਾਲੇ ਸਾਰੇ ਕੋਆਰਡੀਨੇਟਰਜ ਅਤੇ ਸਮੂਹ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਦੀ ਸਫਲਤਾ ਦਾ ਸਿਹਰਾ ਉਹਨਾਂ ਦੀ ਸਮੁੱਚੀ ਟੀਮ ਦੇ ਸਿਰ ਬੱਝਦਾ ਹੈ। ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਆਪਣਾ ਆਸ਼ੀਰਵਾਦ ਦਿੰਦਿਆਂ ਪਿ੍ਰੰਸੀਪਲ, ਕੋਆਰਡੀਨੇਟਰਜ਼ ਅਤੇ ਸਮੂਹ ਸਟਾਫ ਦੇ ਇਸ ਵਿਲੱਖਣ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਭ ਦੀ ਤੰਦਰੁਸਤੀ, ਤਰੱਕੀ ਅਤੇ ਖੁਸ਼ਹਾਲੀ ਲਈ ਬਾਬਾ ਫਰੀਦ ਜੀ ਅੱਗੇ ਅਰਦਾਸ ਕੀਤੀ।