Shubhkaran ਦਾ ਅੰਤਮ ਸਸਕਾਰ ਹੋਵੇਗਾ , ਮ੍ਰਿਤਕ ਦੇਹ ਲੈ ਕੇ ਕਿਸਾਨ ਆਗੂ ਖਨੌਰੀ ਲਈ ਰਵਾਨਾ
ਬਿਕਰਮਜੀਤ ਸਿੰਘ
ਪਟਿਆਲਾ, 29 ਫਰਵਰੀ, 2024: ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਲੰਘੀ ਰਾਤ ਪੋਸਟ ਮਾਰਟਮ ਕੀਤੇ ਜਾਣ ਮਗਰੋਂ ਕਿਸਾਨ ਜਥੇਬੰਦੀਆਂ ਤੇ ਪਰਿਵਾਰਕ ਮੈਂਬਰ ਅੱਜ ਮ੍ਰਿਤਕ ਦੇਹ ਲੈ ਕੇ ਖਨੌਰੀ ਲਈ ਰਵਾਨਾ ਹੋਏ। ਮ੍ਰਿਤਕ ਦੇਹ ਨੂੰ ਜਿਸ ਐਂਬੁਲੈਂਸ ਵਿਚ ਲਿਜਾਇਆ ਗਿਆ, ਉਸ ’ਤੇ ਫੁੱਲਾਂ ਦੇ ਹਾਰ ਪਾਏ ਸਨ। ਕਿਸਾਨ ਆਗੂ Dallewal ਨੇ ਐਲਾਨ ਕੀਤਾ ਹੈ ਕਿ 29 ਫ਼ਰਵਰੀ ਨੂੰ 3 ਵਜੇ ਅੰਤਿਮ ਸਸਕਾਰ ਹੋਵੇਗਾ ।
![](http://www.babushahi.com/punjabi/upload/cke/1709176868_PHOTO-2024-02-29-08-37-50.jpg)
ਖਨੌਰੀ ਬਾਰਡਰ ’ਤੇ ਪਹਿਲਾਂ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਤੇ ਇਸ ਉਪਰੰਤ ਦੁਪਹਿਰ 3 ਵਜੇ ਦੇ ਕਰੀਬ ਬਠਿੰਡਾ ਜ਼ਿਲ੍ਹੇ ਵਿਚ ਉਸਦੇ ਜੱਦੀ ਪਿੰਡ ਬੱਲੋ ਵਿਖੇ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।