← ਪਿਛੇ ਪਰਤੋ
ਪੁਲਿਸ ਐਨਕਾਊਂਟਰ ਵਿਚ ਮਾਰਿਆ ਗਿਆ ਗੈਂਗਸਟਰ ਰਾਣਾ ਮਨਸੂਰਪੁਰੀਆ, ਬੀਤੇ ਕੱਲ੍ਹ ਹੀ ਕੀਤਾ ਸੀ ਪੁਲਿਸ ਮੁਲਾਜ਼ਮ ਦਾ ਕਤਲ ਮੁਕੇਰੀਆਂ, 18 ਮਾਰਚ, 2024: ਕੱਲ੍ਹ ਇਕ ਪੁਲਿਸ ਮੁਲਾਜ਼ਮ ਦਾ ਕਤਲ ਕਰਨ ਵਾਲੇ ਗੈਂਗਸਟਰ ਰਾਣਾ ਮਨਸੂਰਪੁਰੀਆ ਪੁਲਿਸ ਐਨਕਾਊਂਟਰ ਵਿਚ ਮਾਰਿਆ ਗਿਆ ਹੈ। ਇਹ ਪ੍ਰਗਟਾਵਾ ਪੁਲਿਸ ਸੂਤਰਾਂ ਨੇ ਕੀਤਾ ਹੈ। ਕੱਲ੍ਹ ਰਾਣਾ ਮਨਸੂਰਪੁਰੀਆ ਨੇ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਕਤਲ ਕਰ ਦਿੱਤਾ ਸੀ। ਅੱਜ ਇਹ ਦੋਸ਼ੀ ਪੁਲਿਸ ਐਨਕਾਊਂਟਰ ਵਿਚ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨਸੂਰਪੁਰੀਆ ਇਕ ਪੈਟਰੋਲ ਪੰਪ ’ਤੇ ਤੇਲ ਪੁਆ ਰਿਹਾਸੀ ਜਦੋਂ ਕਿ ਮੁਕਾਬਲਾ ਸ਼ੁਰੂ ਹੋਇਆ ਤੇ ਪਲਾਂ ਵਿਚ ਹੀ ਉਹ ਮੁਕਾਬਲੇ ਵਿਚ ਮਾਰਿਆ ਗਿਆ। ਹੋਰ ਵੇਰਵਿਆਂ ਦੀ ਉਡੀਕ ਹੈ...
Total Responses : 942