ਗੋਲੀ ਦਾ ਬਦਲਾ ਗੋਲੀ! ਪੁਲਿਸ ਐਨਕਾਊਂਟਰ 'ਚ ਰਾਣਾ ਮਨਸੂਰਪੁਰੀਆਂ ਦੀ ਮੌਤ
ਰਾਕੇਸ਼ ਭੱਟੀ
ਹੁਸਿ਼ਆਰਪੁਰ, 18 ਮਾਰਚ 2024- ਬੀਤੇ ਕੱਲ੍ਹ ਹੁਸਿ਼ਆਰਪੁਰ ਸੀਆਈਏ ਦੀ ਟੀਮ ਤੇ ਇਕ ਅਪਰਾਧਕ ਕਿਸਮ ਦੇ ਨੌਜਵਾਨ ਵਲੋਂ ਉਸ ਵਕਤ ਹਮਲਾ ਕਰ ਦਿੱਤਾ ਜਦੋਂ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਲਈ ਗਈ ਸੀ ਤੇ ਇਸ ਹਮਲੇ ਚ ਇਕ ਪੁਲਿਸ ਜਵਾਨ ਸ਼ਹੀਦ ਹੋ ਗਿਆ।
ਅੱਜ ਸ਼ਹੀਦ ਪੁਲਿਸ ਜਵਾਨ ਦੇ ਕਾਤਲ ਰਾਣਾ ਮਨਸੂਰਪੁਰੀਆਂ ਦਾ ਪੁਲਿਸ ਵਲੋਂ ਐਨਕਾਊਂਟਰ ਕਰ ਦਿੱਤਾ ਜਿਸ ਵਿੱਚ ਉਹ ਮੌਕੇ ਤੇ ਹੀ ਢਹਿ ਢੇਰੀ ਹੋ ਗਿਆ। ਸੂਚਨਾ ਮਿਲਦਿਆਂ ਹੀ ਤੁਰੰਤ ਮੌਕੇ ਤੇ ਐਸਐਸਪੀ ਹੁਸਿ਼ਆਰਪੁਰ ਸੁਰੇਂਦਰ ਲਾਂਬਾ ਪਹੁੰਚੇ ਤੇ ਮੌਕੇ ਦਾ ਦੌਰਾ ਕੀਤਾ।
ਮੀਡੀਆ ਨਾਲ ਗੱਲਬਾਤ ਦੌਰਾਨ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਤੇ ਕੱਲ੍ਹ ਤੋਂ ਹੀ ਪੁਲਿਸ ਦੀਆਂ ਟੀਮਾਂ ਰਾਣਾ ਮਨਸੂਰਪੁਰ ਦੀ ਭਾਲ ਚ ਲੱਗੀਆਂ ਹੋਈਆਂ ਸਨ ਤੇ ਪਹਿਲਾਂ ਕੱਲ੍ਹ ਹਾਜੀਪੁਰ ਦੇ ਜੰਗਲ ਪੁਲਿਸ ਵਲੋਂ ਖੰਗਾਲੇ ਗਏ ਸੀ ਤੇ ਅੱਜ ਮੁੜ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਣਾ ਮਨਸੂਰਪੁਰ ਨੂੰ ਕਿਸੇ ਵਿਅਕਤੀ ਵਲੋਂ ਭੰਗਾਲਾ ਨਜ਼ਦੀਕ ਛੱਡਿਆ ਗਿਆ ਹੈ।
ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਵਲੋਂ ਲਗਭਗ 5 ਕਿਲੋਮੀਟਰ ਦੇ ਇਲਾਕੇ ਦੱਬ ਕੇ ਪੈਟਰੋਲਿੰਗ ਕੀਤੀ ਗਈ ਤੇ ਜਦੋਂ ਰਾਣੇ ਨੂੰ ਪੁਲਿਸ ਵਲੋਂ ਦੇਖਿਆ ਗਿਆ ਤਾਂ ਉਸ ਵਲੋਂ ਫਿਰ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਪੁਲਿਸ ਵਲੋਂ ਵੀ ਉਸਨੂੰ ਕਾਬੂ ਕਰਨ ਲਈ ਫਾਇਰਿੰਗ ਕੀਤੀ। ਜਿਸ ਵਿੱਚ ਰਾਣਾ ਮਨਸੂਰਪੁਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।