ਵੋਟ ਦੇ ਅਧਿਕਾਰ ਦੀ ਵਰਤੋਂ ਹਰ ਵੋਟਰ ਬਿਨਾ ਲਾਲਚ, ਭੈਅ ਤੇ ਦਬਾਅ ਤੋ ਕਰੇ- ਰਾਜਪਾਲ ਸੇਖੋਂ
ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਤੇ ਵਿਦਿਆਰਥੀਆਂ ਵੱਲੋਂ ਸਵੀਪ ਤਹਿਤ ਜਾਗਰੂਕਤਾ ਰੈਲੀ ਕੱਢੀ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ , 24 ਅਪ੍ਰੈਲ 2024
ਲੋਕ ਸਭਾ ਚੋਣਾ 2024 ਦੌਰਾਨ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਮੌਕੇ 1 ਜੂਨ ਨੂੰ ਹਰ ਵੋਟਰ ਆਪਣੇ ਵੋਟ ਦੇ ਅਧਿਕਾਰੀ ਦੀ ਵਰਤੋਂ ਬਿਨਾ ਕਿਸੇ ਦਬਾਅ, ਲਾਲਚ ਤੇ ਭੈਅ ਤੋ ਕਰਨੀ ਯਕੀਨੀ ਬਣਾਵੇ ਤਾ ਜੋਂ ਹਰ ਵੋਟਰ ਆਪਣੇ ਸਜਗ ਨਾਗਰਿਕ ਹੋਣ ਦਾ ਸਬੂਤ ਦੇਵੇ।ਇਹ ਪ੍ਰਗਟਾਵਾ ਰਾਜਪਾਲ ਸਿੰਘ ਸੇਖੋਂ ਉਪ ਮੰਡਲ ਮੈਜਿਸਟ੍ਰੇਟ ਕਮ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਪੰਜ ਪਿਆਰਾ ਪਾਰਕ ਵਿਚ ਸਵੀਪ ਗਤੀਵਿਧੀਆ ਤਹਿਤ ਵੋਟਰ ਜਾਗਰੂਕਤਾ ਰੈਲੀ ਵਿੱਚ ਸਾਮਿਲ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਕੂਲ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਹ ਜਾਗਰੂਕਤਾ ਰੈਲੀ ਸਵੇਰੇ 10.30 ਵਜੇ ਤਹਿਸੀਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਤੋਂ ਰਾਜਪਾਲ ਸੇਖੋਂ ਨੇ ਝੰਡੀ ਦੇ ਕੇ ਰਵਾਨਾ ਕੀਤੀ ਅਤੇ ਰੈਲੀ ਭਗਤ ਰਵਿਦਾਸ ਚੋਂਕ ਤੋ ਹੁੰਦੀ ਹੋਈ ਪੰਜ ਪਿਆਰਾ ਪਾਰਕ ਵਿਖੇ ਸਮਾਪਤ ਹੋਈ, ਜਿੱਥੇ ਵੋਟਰਾਂ ਤੇ ਸਕੂਲ ਵਿਦਿਆਰਥੀਆਂ ਨੇ ਮਨੁੱਖੀ ਚੇਨ ਬਣਾ ਕੇ “ਵੋਟ ਫਾਰ ਸ਼ੋਅਰ 1 ਜੂਨ 2024” ਨੂੰ ਬਾਖੂਬੀ ਦਰਸਾਇਆ। ਇਸ ਮੌਕੇ ਐਨ.ਸੀ.ਸੀ. ਅਸਫਰ ਰਣਜੀਤ ਸਿੰਘ ਨੇ ਸਹੁੰ ਚੁੱਕ ਸਮਾਗਮ ਦੌਰਾਨ ਵੋਟ ਦੇ ਅਧਿਕਾਰ ਦੀ ਵਰਤੋਂ ਦੀ ਸਹੁੰ ਚੁਕਾਈ। ਵੱਖ ਵੱਖ ਬਜ਼ਾਰਾ ਵਿਚੋ ਕੱਢੀ ਰੈਲੀ ਵਿਚ ਵਿਦਿਆਰਥੀਆਂ ਨੇ ਸਵੀਪ ਗਤੀਵਿਧੀਆ ਤਹਿਤ ਵੋਟਰਾ ਨੂੰ ਜਾਗਰੂਕ ਕਰਨ ਲਈ ਬੈਨਰ ਅਤੇ ਪੋਸਟਰ ਚੱਕੇ ਹੋਏ ਸਨ।
ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਵੋਟਰਾਂ ਨੂੰ ਵੱਧ ਤੋ ਵੱਧ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਸਵੀਪ ਗਤੀਵਿਧੀਆਂ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ, ਇਸ ਪ੍ਰਕਿਰਿਆ ਨਾਲ ਵੋਟਰਾਂ ਵਿਚ ਉਤਸ਼ਾਹ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਵੱਧ ਤੋ ਵੱਧ ਵੋਟ ਪ੍ਰਤੀਸ਼ਤ ਵਧਾਉਣ, ਨਿਰਪੱਖ ਹੋ ਕੇ ਵੋਟ ਦੀ ਵਰਤੋਂ ਕਰਨ, ਭੈਅ, ਡਰ ਲਾਲਚ ਤੋ ਮੁਕਤ ਹੋ ਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾ 2024 ਲਈ ਪ੍ਰੋਗਰਾਮ ਉਲੀਕਿਆ ਗਿਆ ਹੈ, ਹਰ ਕਿਸੇ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨੀ ਚਾਹੀਦੀ ਹੈ, ਇਸ ਨਾਲ ਸਾਡੇ ਦੇਸ਼ ਦਾ ਲੋਕਤੰਤਰਿਕ ਢਾਚਾ ਹੋਰ ਮਜਬੂਤ ਹੋਵੇਗਾ।
ਇਸ ਮੌਕੇ ਇਸ ਮੌਕੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਰਾਧਨਾ ਖੋਸਲਾ, ਪ੍ਰਿੰ. ਅਵਤਾਰ ਸਿੰਘ, ਸਹਾਇਕ ਸਵੀਪ ਨੋਡਲ ਅਫਸਰ ਨਰਿੰਦਰ ਸਿੰਘ, ਮਾਸਟਰ ਟਰੇਨਰ ਅਜੇ ਬੈੰਸ, ਜਤਿੰਦਰ ਸਿੰਘ ਇੰਚਾਰਜ ਚੋਣਾਂ, ਜਸਦੀਪ ਸਿੰਘ, ਤੇਜਿੰਦਰ ਸਿੰਘ ਲਾਡੀ, ਦਿਲਪ੍ਰੀਤ ਸਿੰਘ, ਮਿਹਰਬਾਨ ਸਿੰਘ , ਚੰਦਰ ਸ਼ੇਖਰ ਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਤੇ ਸਰਕਾਰੀ ਵਿਭਾਗਾ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।