ਹੈਲਥ ਇੰਸਪੈਕਟਰਾਂ ਨੂੰ ਮਲੇਰੀਆ ਤੇ ਤੰਬਾਕੂਨੌਸੀ਼ ਰੋਕਣ ਦੀਆਂ ਹਦਾਇਤਾਂ
ਰੋਹਿਤ ਗੁਪਤਾ
ਗੁਰਦਾਸਪੁਰ , 3 ਮਈ 2024 :
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹ ਹੈਲਥ ਇੰਸਪੈਕਟਰਾਂ ਦੀ ਮੀਟਿੰਗ ਜਿਲਾ ਸਿਹਤ ਅਫਸਰ ਡਾ. ਸਵਿਤਾ ਦੀ ਪ੍ਧਾਨਗੀ ਹੇਠ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੌਈ।
ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਸਵਿਤਾ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਰੋਕਥਾਮ ਦੇ ਉਪਾਅ ਕੀਤੇ ਜਾਣ। ਹਰੇਕ ਸ਼ੁਕਰਵਾਰ ਨੂੰ ਡਰਾਈ ਡੇ ਐਕਟੀਵਿਟੀ ਕੀਤੀ ਜਾਵੇ। 16ਮਈ ਨੂੰ ਨੈਸ਼ਨਲ ਡੇਂਗੂ ਤਹਿਤ ਗਤੀਵਿਧੀਆਂ ਕਰਵਾਈਆਂ ਜਾਣ। ਡੇਂਗੂ, ਮਲੇਰੀਆਂ ਅਤੇ ਮਛਰਾਂ ਤੋ ਹੋਣ ਵਾਲੀ ਬੀਮਾਰੀਆਂ ਪ੍ਤੀ ਜਾਗਰੁਕਤਾ ਪੈਦਾ ਕਰਨ ਲਈ ਸੈਮੀਨਾਰ ਲਾਏ ਜਾਣ। ਹੀਟ ਵੇਵ ਦੇ ਕੇਸਾਂ ਦੀ ਸਮੇਂ ਸਿਰ ਰਿਪੋਰਟਿੰਗ ਕੀਤੀ ਜਾਵੇ। ਵਾਟਰ ਸੈਂਪਲਿੰਗ ਕਰਾਈ ਜਾਵੇ।
ਉਨਾਂ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਸਬੰਧੀ ਬਣਦੀ ਚੈਕਿੰਗ ਕੀਤੀ ਜਾਵੇ। ਤੰਬਾਕੂਨੋਸ਼ੀ ਦੇ ਚਲਾਨ ਕਟੇ ਜਾਣ।
ਇਸ ਮੌਕੇ ਡਾ. ਮਮਤਾ , ਡਾ. ਵੰਦਨਾ ਨੇ ਵੀ ਸੰਬੋਧਨ ਕੀਤਾ ।