ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ, ਅਕਾਲੀ ਦਲ ਨੇ “ਪੰਜਾਬ ਬਚਾਉ ਯਾਤਰਾ” ਕੀਤੀ ਰੱਦ
ਪਟਿਆਲਾ, 4 ਮਈ 2024 - ਸ਼ਨੀਵਾਰ ਨੂੰ ਰਾਜਪੁਰਾ ਨੇੜੇ ਸੇਹਰਾ ਪਿੰਡ 'ਚ ਕਿਸਾਨਾਂ ਨੇ ਭਾਜਪਾ ਤੋਂ ਪਟਿਆਲਾ ਲੋਕ ਸਭਾ ਚੋਣ ਲੜ ਰਹੀ ਪ੍ਰਨੀਤ ਕੌਰ ਦੀ ਘੇਰਾਬੰਦੀ ਦੌਰਾਨ ਪੋਲੀਸ ਵਲੋਂ ਕੀਤੀ ਗਈ ਧੱਕਾਮੁੱਕੀ ਦੌਰਾਨ ਇੱਕ ਕਿਸਾਨ ਦੀ ਸਿਹਤ ਵਿਗੜ ਗਈ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਕਿਸਾਨ ਪਿੰਡ ਆਕੜੀ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਦੱਸਿਆ ਜਾਂਦਾ ਹੈ। ਜਿਸ ਦੀ ਲਾਸ਼ ਨੂੰ ਸਿਵਲ ਲਾਈਨ ਹਸਪਤਾਲ ਰਾਜਪੁਰਾ ਵਿਖੇ ਰਖਵਾਇਆ ਗਿਆ ਹੈ।
ਜਿਸ ਤੋਂ ਬਾਅਦ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜਪੁਰਾ ਵਿੱਚ ਸੁਰਿੰਦਰ ਸਿੰਘ ਆਕੜੀ ਕਿਸਾਨ ਲ਼ੀਡਰ ਦੀ ਹੋਈ ਮੌਤ ਕਰਕੇ ਕੱਲ ਮਿੱਤੀ 5 ਮਈ ਨੂੰ ਰਾਜਪੁਰਾ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੁਆਰਾ ਕੀਤੀ ਜਾਣ ਵਾਲੀ “ਪੰਜਾਬ ਬਚਾਉ ਯਾਤਰਾ” ਰੱਦ ਕੀਤੀ ਜਾਂਦੀ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਤੇ ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਪਰਿਵਾਰ ਨਾਲ ਖੜੇਗੀ।