ਬਿਜਲੀ ਤੇ ਸਪਾਰਕ ਹੋਣ ਕਾਰਨ ਸੈਂਕੜੇ ਏਕੜ ਕਣਕ ਦਾ ਨਾੜ ਸੜ ਕੇ ਸੁਆਹ
ਫਤਿਹਗੜ੍ਹ ਸਾਹਿਬ, 5 ਮਈ 2024 - ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜੀ ਰਜਿੰਦਰਗੜ ਪਤਾਰਸੀ ਖੁਰਦ ਵਿਖੇ ਬਿਜਲੀ ਤੇ ਸਪਾਰਕ ਹੋਣ ਕਾਰਨ ਸੈਂਕੜੇ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋਇਆ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬਲਜੀਤ ਸਿੰਘ ਭੁੱਟਾ ਕੋਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਪਿੰਡ ਚੋਲਟੀ ਖੇੜੀ ਵਿਖੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਦੀ ਸਮੱਸਿਆ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਜਲੀ ਦੀ ਸਪਾਰਕ ਹੋਣ ਕਾਰਨ ਕਣਕ ਦੇ ਨਾੜ ਨੂੰ ਅੱਗ ਲੱਗੀ ਜਿਸ ਕਾਰਨ ਸੈਂਕੜੇ ਏਕੜ ਨਾੜ ਸੜ ਕੇ ਸੁਆਹ ਹੋ ਗਿਆ ਤੇ ਇਲਾਕੇ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।
ਇਸ ਮੌਕੇ ਕਿਸਾਨ ਆਪਣੇ ਸਾਧਨਾ ਰਾਹੀਂ ਟਰੈਕਟਰ, ਸਪਰੇ ਪੰਪ ਤੇ ਹੱਥੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ,ਪ੍ਰੰਤੂ ਤੇਜ ਹਵਾ ਕਾਰਨ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ।ਸ: ਭੁੱਟਾ ਨੇ ਕਿਹਾ ਕਿ ਫਾਈਵ ਬ੍ਰਿਗੇਡ ਫੋਨ ਕਰਨ ਤੋਂ ਢਾਈ ਘੰਟੇ ਬਾਅਦ ਖੇਤਾਂ ਤੱਕ ਪਹੁੰਚੀ ਉਦੋਂ ਤੱਕ ਕਣਕ ਦਾ ਨਾੜ ਸੜ ਕੇ ਸੁਆਹ ਹੋ ਚੁੱਕਿਆ ਸੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਤੀ ਜਿੰਨਾ ਕਿਸਾਨਾਂ ਦਾ ਨਾੜ ਅੱਗ ਨਾਲ ਸੜਿਆ ਹੈ ਉਹਨਾਂ ਨੂੰ 10 ਹਜਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਕਟਾਈ ਦੇ ਦਿਨਾਂ ਵਿੱਚ 20 ਪਿੰਡਾਂ ਵਿੱਚ ਇੱਕ ਫਾਈਵ ਬ੍ਰਿਗੇਡ ਗੱਡੀ ਖੜੀ ਹੋਣੀ ਚਾਹੀਦੀ ਹੈ ਤਾਂ ਕਿ ਅਜਿਹੀ ਅਣਸੁਖਾਵੀ ਘਟਨਾ ਵਾਪਰਨ ਤੇ ਮੌਕੇ ਤੇ ਹੀ ਕਾਬੂ ਪਾਇਆ ਜਾ ਸਕੇ ਤੇ ਲੋਕਾਂ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ।ਇਸ ਮੌਕੇ ਤਰਸੇਮ ਸਿੰਘ ਚੋਲਟੀ ਖੇੜੀ ਕਰਮ ਸਿੰਘ ਅਵਤਾਰ ਸਿੰਘ ਜੋਗਾ ਸਿੰਘ ਸੰਦੀਪ ਸਿੰਘ ਸਨੀ ਪ੍ਰੇਮ ਸਿੰਘ ਗੁਰਪ੍ਰੀਤ ਸਿੰਘ ਨੰਬਰਦਾਰ ਸਲੇਮਪੁਰ ਹਰਦੀਪ ਸਿੰਘ ਸਲੇਮਪੁਰ ਮਲਕੀਤ ਸਿੰਘ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ ।