ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸੰਪੰਨ
ਯਾਦਗਾਰੀ ਹੋ ਨਿਬੜਿਆ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਊਸਪਲ ਪਬਲਿਕ ਪਾਰਕ ਵਿਖੇ ਹੋਇਆ ਗੁਰਮਤਿ ਸਮਾਗਮ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 06 ਮਈ 2024 : ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਮਿਊਂਸਪਲ ਪਬਲਿਕ ਪਾਰਕ ਵਿਖੇ ਕਰਵਾਇਆ ਗਿਆ ਰਾਤਰੀ ਗੁਰਮਤਿ ਸਮਾਗਮ ਬੜੀ ਸ਼ਰਧਾ, ਧੂਮਧਾਮ ਅਤੇ ਚੜਦੀ ਕਲਾ ਨਾਲ ਸੰਪੂਰਨ ਹੋਇਆ।
ਇਸ ਸਮਾਗਮ ਵਿਚ ਜਿਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਈਆਂ ਉੱਥੇ ਪਾਰਕ ਕਮੇਟੀ ਮੈਨੇਜਮੈਂਟ ਅਤੇ ਮੁਹੱਲਾ ਨਿਵਾਸੀ ਸੰਗਤਾਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਉਣ ਵਾਲੀਆਂ ਸੰਗਤਾਂ ਦੇ ਸਤਿਕਾਰ ਲਈ ਬਹੁਤ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ। ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਜੀ ਨੇ ਅੰਮ੍ਰਿਤਮਈ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਥ ਦੇ ਪ੍ਰਸਿੱਧ ਪ੍ਰਚਾਰਕ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜੀਵਨ ਇਤਿਹਾਸ ਅਤੇ ਫਲਸਫੇ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਕਰੀਬ ਛੇ ਸਾਲ ਕਰੜੀ ਸੇਵਾ ਕਰਕੇ ਗੁਰਗੱਦੀ ਪ੍ਰਾਪਤ ਕੀਤੀ ਅਤੇ ਸਮੁੱਚੇ ਵਿਸ਼ਵ ਨੂੰ ਇਕ ਬਹੁਤ ਵੱਡਾ ਸੁਨੇਹਾ ਦਿੱਤਾ ਕਿ ਸੇਵਾ ਤੋਂ ਉੱਤਮ ਦੁਨੀਆਂ ਵਿੱਚ ਹੋਰ ਕੋਈ ਚੀਜ ਨਹੀਂ। ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਹਰ ਸਾਲ ਵੱਡੇ ਪੱਧਰ ਤੇ ਚੜਦੀ ਕਲਾ ਨਾਲ ਮਨਾਉਣ ਲਈ ਸੰਗਤਾਂ ਨੂੰ ਵਧਾਈ ਵੀ ਦਿੱਤੀ। ਇਸ ਤੋਂ ਪਹਿਲਾਂ ਸਮਾਗਮ ਦੀ ਅਰੰਭਤਾ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਗੁਰੂ ਅੰਗਦ ਨਗਰ ਤੋਂ ਮਿਊਸਪਲ ਪਬਲਿਕ ਪਾਰਕ ਵਿਖੇ ਬਹੁਤ ਸਤਿਕਾਰ ਸਹਿਤ ਨਗਰ ਕੀਰਤਨ ਦੇ ਰੂਪ ਵਿੱਚ ਲਿਆਏ ਗਏ। ਇਸ ਮੌਕੇ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਗੁਰਬਾਣੀ ਦੇ ਸ਼ਬਦ ਗਾਇਨ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕੀਤਾ। ਸਮਾਗਮ ਦੀ ਸਮਾਪਤੀ ਦੀ ਅਰਦਾਸ ਭਾਈ ਜਤਿੰਦਰ ਸਿੰਘ ਵੱਲੋਂ ਕੀਤੀ ਗਈ ਅਤੇ ਗੁਰਦੁਆਰਾ ਮੈਨੇਜਮੈਂਟ ਵਲੋਂ ਸੁਰਜੀਤ ਸਿੰਘ ਸੋਇਤਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਅਤੇ ਪਬਲਿਕ ਪਾਰਕ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਸੰਗਤਾਂ ਵਿਚ ਅਤੁੱਟ ਵਰਤਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਗਤਾਂ ਵਿਚ ਗੁਰਦੁਆਰਾ ਕਮੇਟੀ ਵਲੋਂ ਜਰਨੈਲ ਸਿੰਘ ਖ਼ਾਲਸਾ , ਜੋਗਾ ਸਿੰਘ ਐਸ ਡੀ ਓ, ਸੁਰਜੀਤ ਸਿੰਘ ਮਹਿਤਪੁਰੀ, ਮਹਿੰਦਰ ਸਿੰਘ ਸੈਣੀ, ਪਿਆਰਾ ਸਿੰਘ ਪੰਜਾਬੀ, ਤੇਜਾ ਸਿੰਘ, ਜੁਝਾਰ ਸਿੰਘ, ਗੁਰਦੀਪ ਸਿੰਘ ਵੀ ਹਾਜ਼ਰ ਸਨ। ਹੋਰ ਹਾਜਰ ਸ਼ਖਸੀਅਤਾਂ ਵਿਚ ਲਲਿਤ ਮੋਹਣ ਪਾਠਕ ਹਲਕਾ ਇੰਚਾਰਜ ਆਪ, ਗੁਰਇਕਬਾਲ ਕੌਰ ਸਾਬਕਾ ਵਿਧਾਇਕ, ਦੀਦਾਰ ਸਿੰਘ ਗਹੂੰਣ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਮਹਿੰਦਰਪਾਲ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਅਮਰੀਕ ਸਿੰਘ ਮੁੱਖ ਸੇਵਾਦਾਰ ਗੁਰੂ ਕੀ ਰਸੋਈ, ਸੁਖਵਿੰਦਰ ਸਿੰਘ ਥਾਂਦੀ, ਗੁਰਦੇਵ ਸਿੰਘ ਗਹੂੰਣ, ਜਗਜੀਤ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਹਰਮੇਸ਼ ਸਿੰਘ ਭੱਟੀ, ਪਰਮਜੀਤ ਸਿੰਘ,ਗੁਰਪਾਲ ਸਿੰਘ, ਰਜੇ਼ਸ਼ ਸਰੀਨ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਕਰਨੈਲ ਸਿੰਘ, ਸਾਹਿਬ ਸਿੰਘ, ਗਿਆਨ ਸਿੰਘ, ਰਕੇਸ਼ ਸ਼ਰਮਾ, ਡਾਕਟਰ ਮਨਦੀਪ, ਗੁਰਚਰਨ ਸਿੰਘ ਪਾਬਲਾ, ਗੁਰਸ਼ਰਨ ਸਿੰਘ, ਸਤਨਾਮ ਸਿੰਘ ਗੁਲਾਟੀ, ਅਨੂਪ ਨਈਅਰ, ਪਰਮਜੀਤ ਸਿੰਘ ਇੰਸਪੈਕਟਰ, ਕਮਲਜੀਤ ਸਿੰਘ, ਵਿਨੋਦ ਅਗਨੀਹੋਤਰੀ, ਸੁਖਵਿੰਦਰ ਸਿੰਘ ਸਿਆਣ, ਬਖਸ਼ੀਸ਼ ਸਿੰਘ, ਬਲਬੁੱਧ ਸਿੰਘ ਬੰਸਲ, ਸਤਨਾਮ ਸਿੰਘ, ਰਾਮਪਾਲ ਰਾਏ, ਨਰਿੰਦਰ ਕੁਮਾਰ, ਸਤੀਸ਼ ਗਿੰਦੇ, ਰਮਨ ਮੁਰਗਈ, ਡਾਕਟਰ ਕੁਲਦੀਪ ਸਿੰਘ, ਸੁਰਿੰਦਰ ਕਟਾਰੀਆ, ਸਿਮਰਤਪਾਲ, ਸਨਦੀਪ ਕੁਮਾਰ, ਡਾ ਗੁਰਵਿੰਦਰ,ਤਜਿੰਦਰ ਸਿੰਘ, ਅਮਰਜੀਤ ਸਿੰਘ ਖਾਲਸਾ, ਰਮਣੀਕ ਸਿੰਘ, ਹਕੀਕਤ ਸਿੰਘ,ਜਸਪਾਲ ਸਿੰਘ ਗਿੱਧਾ, ਪਰਮਿੰਦਰ ਸਿੰਘ, ਮਨਮੋਹਣ ਸਿੰਘ, ਵੀ ਮੌਜੂਦ ਸਨ।