ਸੁਲਤਾਨਪੁਰ ਲੋਧੀ : ਖੜੀਆਂ ਦੋ ਗੱਡੀਆਂ ਨੂੰ ਅਚਾਨਕ ਲੱਗੀ ਭਿਆਨਕ ਅੱਗ, ਮਿੰਟਾਂ ਚ ਮਚ ਗਏ ਭਾਂਬੜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 6 ਮਈ 2024 : ਸੁਲਤਾਨਪੁਰ ਲੋਧੀ ਸ਼ਹਿਰ ਦੀ ਪਾਸ਼ ਕਲੋਨੀ ਅਰਬਨ ਸਟੇਟ ਵਿੱਚ ਖੜੀਆਂ ਦੋ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਵੇਖਦੇਆਂ ਵੀ ਵੇਖਦੇਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਹ ਹਾਦਸਾ ਲੋਕਾਂ ਦੇ ਘਰਾਂ ਤੋਂ ਮਹਿਜ 20 ਫੁੱਟ ਦੂਰੀ ਤੇ ਵਾਪਰਿਆ, ਨਹੀਂ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ। ਅੱਗ ਲੱਗਣ ਤੋਂ ਬਾਅਦ ਮਿੰਟਾਂ ਚ ਭਾਂਬੜ ਮੱਚ ਗਏ ਅਤੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ।
ਕੁਝ ਹੀ ਸਮੇਂ ਅੰਦਰ ਦੋਵੇਂ ਗੱਡੀਆਂ ਸੜ ਕੇ ਸਵਾਹ ਹੋ ਗਈਆਂ। ਹਾਲਾਂਕਿ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਇਹਨਾਂ ਗੱਡੀਆਂ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਗਿਆ।
ਸੂਤਰਾਂ ਅਨੁਸਾਰ ਇਹ ਗੱਡੀਆਂ ਐਕਸੀਡੈਂਟਲ ਦੱਸੀਆਂ ਜਾ ਰਹੀਆਂ ਨੇ, ਇਹਨਾਂ ਵਿੱਚੋਂ ਇੱਕ ਗੱਡੀ ਸਵਿਫਟ ਦੱਸੀ ਜਾ ਰਹੀ ਹੈ ਅਤੇ ਦੂਸਰੀ ਗੱਡੀ ਸੈਂਟਰੋ ਦੱਸੀ ਜਾ ਰਹੀ ਹੈ।
ਦੋਵੇਂ ਗੱਡੀਆਂ ਪੂਰੀ ਤਰ੍ਹਾਂ ਦੇ ਨਾਲ ਸੜਕੇ ਸਵਾਹ ਹੋ ਚੁੱਕੀਆਂ ਨੇ ਲਿਹਾਜ਼ਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।