IKGPTU ਵਿਖੇ "ਬਿਜ਼ਨਸ ਸਟਾਰਟ-ਅੱਪਸ ਲਈ ਹੁਨਰ ਵਿਕਾਸ" ਵਿਸ਼ੇ 'ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 13 ਮਈ ਨੂੰ
- ਦੇਸ਼ ਭਰ ਦੀਆਂ ਏ.ਆਈ.ਸੀ.ਟੀ.ਈ ਪ੍ਰਵਾਨਿਤ ਯੂਨੀਵਰਸਿਟੀਆਂ, ਕਾਲਜਾਂ ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਫੈਕਲਟੀ ਮੈਂਬਰ ਲੈ ਸਕਦੇ ਹਨ ਹਿੱਸਾ
ਜਲੰਧਰ/ਕਪੂਰਥਲਾ, 6 ਮਈ 2024 : ਪੰਜਾਬ ਰਾਜ ਵਿੱਚ ਸਟਾਰਟ-ਅਪਸ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਅਗਵਾਈ ਕਰਨ ਵਾਲੀ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵਿਖੇ 13 ਮਈ ਨੂੰ ਆਪਣੇ ਕੈਂਪਸ ਵਿੱਚ ਇੱਕ ਰਾਸ਼ਟਰੀ ਪੱਧਰ ਦਾ ਫੈਕਲਟੀ ਵਿਕਾਸ ਪ੍ਰੋਗਰਾਮ (ਐਫ.ਡੀ.ਪੀ.) ਆਯੋਜਿਤ ਕੀਤਾ ਜਾ ਰਿਹਾ ਹੈ! ਇਸ ਐਫ.ਡੀ.ਪੀ ਦਾ ਸਿਰਲੇਖ "ਬਿਜ਼ਨਸ ਸਟਾਰਟ-ਅੱਪਸ ਲਈ ਹੁਨਰ ਵਿਕਾਸ" ਹੈ ! ਯੂਨੀਵਰਸਿਟੀ ਵਿੱਚ ਸਥਾਪਿਤ ਸੈਂਟਰ ਫਾਰ ਐਗਜ਼ੀਕਿਊਟਿਵ ਐਜੂਕੇਸ਼ਨ (ਸੀ.ਈ.ਈ.) ਇਸ ਪ੍ਰੋਗਰਾਮ ਦਾ ਆਯੋਜਨ ਭਾਗੀਦਾਰ ਵਜੋਂ ਆਯੋਜਨ ਕਰ ਰਿਹਾ ਹੈ। ਇਹ ਐਫ.ਡੀ.ਪੀ ਯੂਨੀਵਰਸਿਟੀ ਦੇ ਕਪੂਰਥਲਾ ਕੈਂਪਸ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ), ਚੰਡੀਗੜ੍ਹ ਵੱਲੋਂ ਲਾਜ਼ਮੀ ਤੌਰ 'ਤੇ ਕਰਵਾਇਆ ਜਾ ਰਿਹਾ ਹੈ। ਸੀ.ਈ.ਈ ਇਸ ਪ੍ਰੋਗਰਾਮ ਲਈ ਨੋਡਲ ਕੇਂਦਰ ਵਜੋਂ ਕੰਮ ਕਰ ਰਿਹਾ ਹੈ।
ਐਫ.ਡੀ.ਪੀ 13 ਮਈ 2024 ਤੋਂ ਸ਼ੁਰੂ ਹੋ ਰਿਹਾ ਹੈ! ਇਸਦਾ ਉਦੇਸ਼ ਭਾਗੀਦਾਰਾਂ ਨੂੰ ਸਥਾਪਤ ਉੱਦਮਤਾ ਹੁਨਰ ਨਾਲ ਜਾਣੂ ਕਰਵਾਉਣਾ ਅਤੇ ਸਟਾਰਟ-ਅੱਪ ਈਕੋ ਸਿਸਟਮ ਦੀ ਸਮਝ ਦੀ ਸਹੂਲਤ ਦੇਣਾ ਹੈ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ) ਪ੍ਰਵਾਨਿਤ ਯੂਨੀਵਰਸਿਟੀਆਂ, ਕਾਲਜਾਂ ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਫੈਕਲਟੀ ਮੈਂਬਰ ਇਸ ਵਿਚ ਹਿੱਸਾ ਲੈ ਸਕਦੇ ਹਨ! ਫੈਕਲਟੀ ਨੂੰ ਸਟਾਰਟ-ਅੱਪ ਈਕੋ ਸਿਸਟਮ ਵਿੱਚ ਸਿਰਜਣਾਤਮਕਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਪ੍ਰੋਗਰਾਮ ਵਿੱਚ ਭਾਗੀਦਾਰਾਂ ਵਜੋਂ ਸੱਦਾ ਦਿੱਤਾ ਜਾ ਰਿਹਾ ਹੈ!
ਪ੍ਰੋ. (ਡਾ.) ਸੁਸ਼ੀਲ ਮਿੱਤਲ, ਉਪ-ਕੁਲਪਤੀ, ਆਈ.ਕੇ.ਜੀ ਪੀ.ਟੀ.ਯੂ ਨੇ ਕਿਹਾ ਕਿ ਇਸ ਐਫ.ਡੀ.ਪੀ ਦਾ ਮੁੱਖ ਮੰਤਵ ਭਾਗੀਦਾਰਾਂ ਨੂੰ ਇੱਕ ਕਾਰੋਬਾਰੀ ਸਟਾਰਟ-ਅੱਪ ਬਣਾਉਣ ਅਤੇ ਵਧਾਉਣ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੋਵੇਗਾ। ਸੈਂਟਰ ਫਾਰ ਐਗਜ਼ੀਕਿਊਟਿਵ ਐਜੂਕੇਸ਼ਨ ਦੇ ਪਰ,ਮੁੱਖੀ, ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਨੇ ਕਿਹਾ ਕਿ ਅਸੀਂ ਰਾਜ ਦੇ ਨੌਜਵਾਨਾਂ ਵਿੱਚ ਉੱਦਮੀ ਸਮਰੱਥਾ ਨੂੰ ਵਧਾਉਣ ਲਈ ਇੱਕ ਯੋਜਨਾ ਬਣਾਈ ਹੈ ਅਤੇ ਇਸ ਐਫ.ਡੀ.ਪੀ ਦੇ ਭਾਗੀਦਾਰਾਂ ਨੂੰ ਸਟਾਰਟ-ਅੱਪ ਵਿਚਾਰ ਨੂੰ ਸਾਕਾਰ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਹ ਭਵਿੱਖ ਵਿਚ ਕਿੱਤਾ ਮੁਖੀ, ਆਪਣੇ ਖੁਦ-ਮੁਖਤਿਆਰ ਕਾਰਜ ਸ਼ੁਰੂ ਕਾਰਨ ਵਾਲੇ ਸਮਾਜ ਦੀ ਸਿਰਜਣਾ ਕਰਨਗੇ!