ਕਾਂਗਰਸ ਨੂੰ ਝਟਕਾ, SC ਵਿੰਗ ਦਾ ਜੁਆਇੰਟ ਸਕੱਤਰ AAP 'ਚ ਸ਼ਾਮਲ
ਪੁਨੀਤ ਅਰੋੜਾ
ਨਕੋਦਰ, 6 ਮਈ 2024- ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਕਾਂਗਰਸ ਪਾਰਟੀ ਦੇ ਜਿਲ੍ਹਾ ਜ਼ਿਲ੍ਹਾ ਸਕੱਤਰ ਐਸਸੀ ਐਸਟੀ ਵਿੰਗ ਦੇ ਰਜਿੰਦਰ ਕੁਮਾਰ ਕਾਕੂ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਨਾ ਖੁਸ਼ ਹੋ ਕੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਕੀ ਅਗਵਾਈ ਵਿੱਚ ਹਲਕਾ ਜਲੰਧਰ ਲੋਕ ਸਭਾ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਪਾਰਟੀ ਦਾ ਸਰੋਪਾ ਪਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਤੇ ਰਜਿੰਦਰ ਕੁਮਾਰ ਕਾਕੂ ਦੇ ਦੇ ਨਾਲ ਸੈਂਕੜੇ ਹੀ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਸ ਸਮੇਂ ਤੇ ਲੋਕ ਸਭਾ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੋਰ ਮਾਨ ਨੇ ਭਾਸ਼ਣ ਦੌਰਾਨ ਪੰਜਾਬ ਸਰਕਾਰ ਦੀਆਂ ਦੋ ਸਾਲ ਦੀਆਂ ਉਪਲਬਧੀਆਂ ਗਿਣਵਾਈਆਂ ਕੀ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਵਾਅਦੇ ਅਤੇ ਹਰ ਇੱਕ ਗਰੰਟੀ ਨੂੰ ਪੂਰਾ ਕਰ ਰਹੀ ਹੈ ਅਤੇ ਭਾਰੀ ਗਿਣਤੀ ਚ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।
ਇਸ ਮੌਕੇ ਤੇ ਹਲਕਾ ਨਕੋਦਰ ਦੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਹਰ ਇੱਕ ਵਿਅਕਤੀ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਜਿਹਨਾਂ ਵਿੱਚ ਪ੍ਰਦੀਪ ਸ਼ੇਰਪੁਰ ਬਲਾਕ ਪ੍ਰਧਾਨ ,ਸ਼ਾਂਤੀ ਸਰੂਪ ਸਟੇਟ ਜੁਆਇੰਟ ਸੈਕਟਰੀ ਐਸਸੀ ਐਸਟੀ ਵਿੰਗ ,ਬਲਦੇਵ ਸਿੰਘ ਸਹੋਤਾ ਬਲਾਕ ਪ੍ਰਧਾਨ ,ਜਸਵੀਰ ਧੰਜਲ ਬਲਾਕ ਪ੍ਰਧਾਨ ਬੋਬੀ ਭੱਟੀ ਸੋਹਨ ਲਾਲ ਬਲਾਕ ਪ੍ਰਧਾਨ ਡਾਕਟਰ ਜੀਵਨ ਸੋਹਤਾ ਪਵਨ ਕੁਮਾਰ ਗਿੱਲ ਮਿੰਟੂ ਧੀਰ ਨੀਲਮ ਸ਼ਰਮਾ ਅਮਰੀਕ ਸਿੰਘ ਥਿੰਦ ਐਮਸੀ ਮੰਗਤ ਰਾਮ ਸੁਖਵਿੰਦਰ ਗੜਵਾਲ ਬਲਾਕ ਪ੍ਰਭਾਰੀ ਅਸ਼ਵਨੀ ਕੋਹਲੀ ਜੋਇੰਟ ਸੈਕਟਰੀ ਸਟੇਟ ਟਰੇਡ ਵਿੰਗ ,ਹਿਮਾਂਸ਼ੂ ਜੈਨ ਜੀ ਵਾਈਸ ਪ੍ਰਧਾਨ ਜਿਲ੍ਹਾ ਟਰੇਡਵਿੰਗ ਦਰਸ਼ਨ ਸਿੰਘ ਟਾਹਲੀ ਪੰਜਾਬ ਸਟੇਟਸ ਸੈਕਟਰੀ, ਸਾਬੀ ਧਾਲੀਵਾਲ ਸੰਜੀਵ ਅਹੂਜਾ ਵਾਈਸ ਪ੍ਰਧਾਨ ਜਿਲ੍ਹਾ ਟਰੇਡ ਵਿੰਗ ਅਮਿਤ ਅਹੂਜਾ ਬੋਬੀ ਸ਼ਰਮਾ ਹੈਪੀ ਸ਼ਰਮਾ ਅਸ਼ੀਸ ਗੁਪਤਾ ਅਤੇ ਵਿੱਕੀ ਭਗਤ ਨਰਿੰਦਰ ਸ਼ਰਮਾ ਸੀਨੀਅਰ ਆਗੂ, ਮਨੀ ਮਹਿੰਦਰੂ ਯੂਥ ਵਿੰਗ ਪ੍ਰਧਾਨ ਨਕੋਦਰ ਭਰਥਰਾਜ ਰਾਜਾ ਵਿਕਰਮ ਮਹੱਲਾ ਸਰਾਂ ਆਦਿ ਹਾਜ਼ਰ ਸਨ।