ਮਲੇਸ਼ੀਆ ਵਿਖੇ ਗੱਤਕਾ ਕੈਂਪ ਲਗਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 6 ਮਈ 2024: ਪਿਛਲੇ ਦਿਨੀਂ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ (ਰੋਪੜ) ਵੱਲੋਂ ਇੱਕ ਜਥਾ ਮਲੇਸ਼ੀਆ ਦੌਰੇ ਉਤੇ ਭੇਜਿਆ ਗਿਆ ਸੀ । ਜਥੇ ਵੱਲੋਂ ਮਲੇਸ਼ੀਆ ਦੇ ਵੱਖ ਵੱਖ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਵਿਖੇ ਗੱਤਕੇ ਦੇ ਜੌਹਰ ਦਿਖਾਏ ਗਏ। ਇਸ ਮੌਕੇ ਮਲੇਸ਼ੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੱਤਕਾ ਸਿਖਲਾਈ ਕੈਂਪ ਲਾਇਆ ਗਿਆ | ਜਿਸ ਵਿੱਚ ਤਕਰੀਬਨ 30 ਬੱਚਿਆਂ ਨੇ ਭਾਗ ਲਿਆ| ਇਹ ਜਾਣਕਾਰੀ ਅਖਾੜੇ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪ ਵੱਲੋਂ ਸਾਂਝੀ ਕੀਤੀ ਗਈ| ਉਹਨਾਂ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਵੀ ਬੱਚੇ ਸ਼ਾਸਤਰ ਵਿਦਿਆ ਨਾਲ ਜੁੜ ਰਹੇ ਹਨ| ਸਾਰੇ ਸਿੰਘਾਂ ਵੱਲੋਂ ਬੱਚਿਆਂ ਨੂੰ ਸ਼ਾਸਤਰ ਵਿੱਦਿਆ ਦੀ ਮੁਢਲੀ ਜਾਣਕਾਰੀ ਦਿੱਤੀ ਗਈ ਅਤੇ ਵੱਖ-ਵੱਖ ਤਰੀਕਿਆਂ ਨਾਲ ਸ਼ਾਸਤਰ ਵਿਦਿਆ ਦਾ ਅਭਿਆਸ ਦੱਸਿਆ ਗਿਆ| ਪੀ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖਾੜੇ ਦੇ ਇਸ ਉਪਰਾਲੇ ਲਈ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਮਾਨ ਸਨਮਾਨ ਦਿੱਤਾ ਗਿਆ| ਇਸ ਮੌਕੇ ਅਖਾੜੇ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪ, ਜਥੇਦਾਰ ਰਣਜੋਤ ਸਿੰਘ, ਤਰਨਜੀਤ ਸਿੰਘ, ਸਤਨਾਮ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰੂਜੀਤ ਸਿੰਘ, ਲਕਸ਼ਪ੍ਰੀਤ ਸਿੰਘ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਤਨਵੀਰ ਸਿੰਘ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਏਕਮਜੋਤ ਸਿੰਘ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਹਾਜ਼ਰ ਸਨ| ਅਖਾੜੇ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਹਜੂਰੀ ਕਥਾਵਾਚਕ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਅਵਤਾਰ ਸਿੰਘ ਟੈਰੀ, ਬਲਦੇਵ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸਲਾਂਘਾ ਕੀਤੀ ਗਈ|