ਦੇਸ਼ ਨੂੰ ਲੀਹ ’ਤੇ ਪਾਉਣ ਲਈ ਕਾਂਗਰਸ ਜ਼ਰੂਰੀ: ਸਿੰਗਲਾ
ਕਾਂਗਰਸ ਉਮੀਦਵਾਰ ਵਿਜੈ ਇੰਦਰ ਸਿੰਗਲਾ ਦਾ ਬੰਗਾ ਦੀ ਪਲੇਠੀ ਫੇਰੀ ਦੌਰਾਨ ਭਰਵਾਂ ਸਵਾਗਤ
ਪ੍ਰਮੋਦ ਭਾਰਤੀ
ਬੰਗਾ, 6 ਮਈ ,2024- ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਕੁਮਾਰ ਸਿੰਗਲਾ ਨੇ ਕਿਹਾ ਕਿ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ’ਤੇ ਪਾਉਣ ਲਈ ਇਸ ਵਾਰ ਕਾਂਕਰਸ ਦਾ ਆਉਣਾ ਲਾਜ਼ਮੀ ਹੈ। ਉਹ ਅੱਜ ਬੰਗਾ ਵਿਧਾਨ ਸਭਾ ਹਲਕੇ ਅੰਦਰ ਆਪਣਾ ਚੋਣ ਪ੍ਰਚਾਰ ਕਰਨ ਪੁੱਜੇ ਸਨ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕੌਮੀ ਮਰਿਯਾਦਾ ਦੇ ਹੱਦਾਂ ਬੰਨ੍ਹੇ ਟੱਪ ਕੇ ਸ਼ਰਮਾਏਦਾਰੀ ਦੀ ਹੀ ਖੁਸ਼ਆਮਦੀਦ ਕੀਤੀ ਹੈ ਜਿਸ ਨਾਲ ਦੇਸ਼ ਵਾਸੀਆਂ ਦੇ ਹਿੱਤ ਖ਼ਤਰੇ ਵਿੱਚ ਹਨ।
ਉਹਨਾਂ ਕਿਹਾ ਕਿ ਸਾਰਥਿਕ ਸੋਚ ਵਾਲੀ ਕਾਂਗਰਸ ਹੀ ਦੇਸ਼ ਨਿਰਮਾਣ ’ਚ ਯੋਗਦਾਨ ਪਾ ਸਕਦੀ ਹੈ ਕਿ ਜਦ ਕਿ ਧਰਮ ਦੇ ਨਾਂ ’ਤੇ ਦੇਸ਼ ਦਾ ਭਗਵਾਕਰਨ ਦੀਆਂ ਕਰਨ ਵਾਲੀ ਭਾਜਪਾ ਤੋਂ ਹੁਣ ਕੋਈ ਆਸ ਬਾਕੀ ਨਹੀਂ ਬਚੀ। ਉਹਨਾਂ ਕਿਹਾ ਕਿਹਾ ਕਿ ਹਲਕੇ ਅੰਦਰ ਪਾਰਟੀ ਵਰਕਰਾਂ ਵਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਇਸ ਹਲਕੇ ਅੰਦਰ ਵੱਡਾ ਮਾਣ ਦੇਣ ਲਈ ਹਲਕਾ ਵਾਸੀਆਂ ਦੇ ਸਦਾ ਰਿਣੀ ਰਹਿਣਗੇ।
ਹਲਕੇ ਤੋਂ ਬਾਹਰੇ ਉਮੀਦਵਾਰ ਦੇ ਉਲਾਂਭੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪਾਰਟੀ ਉਹਨਾਂ ਨੂੰ ਜਿੱਥੋਂ ਵੀ ਸੇਵਾ ਦਾ ਮੌਕਾ ਦੇਵੇਗੀ ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਆਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਲੋਕਾਂ ਦੀ ਕਚਿਹਰੀ ’ਚ ਹਾਜਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਬਜੀਤ ਸਿੰਘ ਪੂਨੀਆਂ ਵੀ ਸ਼ਾਮਲ ਸਨ।