ਵੈਸ਼ਨੋ ਦੇਵੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 4 ਜੀਆਂ ਦੀ ਮੌਤ
ਰਜਿੰਦਰ ਕੁਮਾਰ
ਜਲੰਧਰ 6 ਮਈ 2024 - ਮਕਸੂਦਾਂ ਅਧੀਨ ਪੈਂਦੇ ਪਿੰਡ ਰਾਏਪੁਰ ਰਸੂਲਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲੇ ਸਾਰੇ ਲੋਕ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। 59 ਸਾਲਾ ਗਾਨੂ ਰਾਮ ਲਾਲ ਜਲੰਧਰ 'ਚ ਆਪਣੇ ਬੇਟੇ ਨੂੰ ਮਿਲਣ ਆਇਆ ਹੋਇਆ ਸੀ। ਉਸਦਾ ਬੇਟਾ ਬੀਐਸਐਫ ਵਿੱਚ ਨੌਕਰੀ ਕਰਦਾ ਹੈ । ਰਾਏਪੁਰ ਅਸਲਪੁਰ ਨੇੜੇ ਹਾਈਵੇਅ ’ਤੇ ਇੱਕ ਇਨੋਵਾ ਕਾਰ ਅਤੇ ਰਾਮ ਲਾਲ ਦੀ ਕਾਰ ਵਿਚਕਾਰ ਟੱਕਰ ਹੋ ਗਈ। ਕਾਰ ਵਿੱਚ ਸਵਾਰ ਪਰਿਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਸੂਰਮਾਊ ਵਾਸੀ ਗਾਨੂ ਰਾਮ ਲਾਲ (59) ਆਪਣੇ ਪੁੱਤਰ ਲੋਕੇਸ਼ ਕੁਮਾਰ (33), ਨੂੰਹ ਅਨੀਸ਼ਾ (27) ਅਤੇ ਪੋਤੀ 11 ਸਾਲਾ ਨਿਹਾਰਿਕਾ ਨਾਲ ਅਤੇ ਦੋ ਹੋਰ ਰਿਸ਼ਤੇਦਾਰ ਆਈ-10 (ਗ੍ਰੈਂਡ) ਵਿੱਚ ਸਵਾਰ ਸਨ । ਇਸ ਦੌਰਾਨ ਹਾਦਸਾ ਵਾਪਰ ਗਿਆ। ਥਾਣਾ ਮਕਸੂਦਾ ਦੀ ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।