ਸੁਖਜਿੰਦਰ ਰੰਧਾਵਾ ਦੇ ਧੂਆਂ-ਧਾਰ ਪ੍ਰਚਾਰ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲਿਆਂਦੀਆਂ ਤਰੇਲੀਆਂ : ਮਹਾਜਨ
ਕ੍ਰਿਸ਼ਨ ਚੰਦਰ
ਪਠਾਨਕੋਟ : ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੇ ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਬੀਬੀ ਜਤਿੰਦਰ ਕੌਰ ਰੰਧਾਵਾ, ਅਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੋਣਹਾਰ ਸਪੁੱਤਰ ਸਰਦਾਰ ਉਦੇਵੀਰ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਦੌਰਿਆਂ ਦੌਰਾਨ ਧੂਆਂ ਧਾਰ ਚੌਣ ਪ੍ਰਚਾਰ ਕਰਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਬੁਲਾਂ ਤੇ ਸਿੱਕਰੀ ਜਮਾ ਦਿੱਤੀ ਹੈ ਜਿਥੇ ਵੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦਾ ਪਰਿਵਾਰ ਚੋਣ ਮੀਟਿੰਗਾਂ ਕਰਨ ਜਾਂਦੇ ਹਨ ਤੇ ਹਲਕਾ ਡੇਰਾ ਬਾਬਾ ਨਾਨਕ ਸਮੇਤ ਲੋਕ ਸਭਾ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਵਿਧਾਨ ਸਭਾ ਹਲਕਿਆ ਦੇ ਸੂਝਵਾਨ ਵੋਟਰ ਉਹਨਾਂ ਦਾ ਭਰਵਾਂ ਸਵਾਗਤ ਕਰਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦਾ ਪੂਰਨ ਵਿਸ਼ਵਾਸ ਰੰਧਾਵਾ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਨੂੰ ਦੇ ਰਹੇ ਹਨ ਪਿਛਲੇ ਕੱਲ ਹਲਕਾ ਸੁਜਾਨਪੁਰ ਵਿਖੇ ਹਲਕਾ ਵਿਧਾਇਕ ਤੇ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਸ੍ਰੀ ਨਰੇਸ਼ ਪੁਰੀ ਫਿਰ ਪੰਜਾਬ ਕਾਂਗਰਸ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਸ੍ਰੀ ਅਮਿਤ ਵਿੱਜ ਵੱਲੋਂ ਕਰਵਾਈਆਂ ਰੈਲੀਆਂ ਦੌਰਾਨ ਕਾਂਗਰਸੀ ਵਰਕਰਾਂ ਦਾ ਭਾਰੀ ਉਤਸ਼ਾਹ ਵੇਖ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਗੱਦ ਗੱਦ ਹੋ ਉਠੇ ਤੇ ਆਪਣੇ ਸੰਬੋਧਨ ਵਿਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਗੁਰਦਾਸਪੁਰ ਹਲਕੇ ਦੀ ਵਿਕਾਸ ਪੱਖੋਂ ਨੁਹਾਰ ਬੱਦਲ ਕਿ ਰੱਖ ਦੇਣਗੇ ਤੇ ਪਠਾਨਕੋਟ ਚੱਕੀ ਸਟੇਸ਼ਨ ਦਾ ਰੇਲਵੇ ੳਵਰ ਬ੍ਰਿਜ ਜੋ ਸ੍ਰੀ ਅਮਿਤ ਵਿੱਜ ਨੇ ਚਾਲੂ ਕਰਵਾਇਆ ਸੀ ਜਿਸਦਾ ਨਿਰਮਾਣ ਕਾਰਜ ਪਿਛਲੇ ਦੋ ਸਾਲਾਂ ਤੋਂ ਬੰਦ ਪਿਆ ਹੈ ਉਸ ਨੂੰ ਉਹ ਮੈਂਬਰ ਪਾਰਲੀਮੈਂਟ ਬੱਨਣ ਤੇ ਪਹਿਲ ਦੇ ਆਧਾਰ ਤੇ ਇਸ ਦਾ ਨਿਰਮਾਣ ਕਾਰਜ ਚਾਲੂ ਕਰਾ ਕੇ ਪਠਾਨਕੋਟ ਦੇ ਵਸਨੀਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਪ੍ਰਦਾਨ ਕਰਨਗੇ ਤੇ ਇੰਡਸਟਰੀ ਗਰੋਥ ਸੈਂਟਰ ਚਚੇਲੀ ਸੁਜਾਨਪੁਰ ਨੂੰ ਮੁੜ ਸੁਰਜੀਤ ਕਰਨਗੇ ਅਤੇ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਰਸਤੇ ਖੁੱਲਣਗੇ ਉਧਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਹਰੇਕ ਵਰਕਰ ਦੀ ਆਵਾਜ਼ ਹੈ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਇਕ ਮਿਲਣਸਾਰ ,ਇਮਾਨਦਾਰ ਅਤੇ ਰਾਜਨੀਤੀ ਵਿੱਚ ਪਰਪੱਕ ਸਿਆਸਤ ਦਾਨ ਹਨ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਚੰਗੀ ਤਰਾਂ ਜਾਣਦੇ ਹਨ ਆਮ ਲੋਕ ਉਹਨਾਂ ਦੇ ਸਤਿਕਾਰ ਯੋਗ ਪਿਤਾ ਜੀ ਸਵਰਗਵਾਸੀ ਸਰਦਾਰ ਸੰਤੌਖ ਸਿੰਘ ਰੰਧਾਵਾ ਸਾਹਿਬ ਜੀ ਨੂੰ ਰੁਜ਼ਗਾਰ ਦੇਣ ਵਾਲੇ ਲੋਕਾਂ ਦੇ ਮਸੀਹਾ ਅਤੇ ਵਿਕਾਸ ਪੁਰਸ਼ ਵੱਜੋਂ ਜਾਣਦੇ ਹਨ ਤੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਵੀ ਦਿਨ ਰਾਤ ਲੋਕਾਂ ਦੇ ਦੁੱਖ ਸੁੱਖ ਅਤੇ ਵਿਕਾਸ ਪੱਖੋਂ ਮੋਹਰੀ ਰੋਲ ਅਦਾ ਕਰਨ ਦਾ ਕੋਈ ਵੀ ਮੌਕਾ ਹੱਥੋ ਨਹੀਂ ਜਾਣ ਦਿੰਦੇ ਉਹ ਜ਼ਿਲਾ ਗੁਰਦਾਸਪੁਰ ਤੇ ਪਠਾਨਕੋਟ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕਿ ਉਹਨਾਂ ਦੇ ਹਰ ਦੁੱਖ ਸੁੱਖ ਦੀ ਘੜੀ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ ਇਹ ਹੀ ਕਾਰਨ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੂਝਵਾਨ ਵਸਨੀਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾ ਦੇ ਪਰਿਵਾਰ ਨੂੰ ਦਿਲੋ ਪਿਆਰ ਕਰਦੇ ਹਨ ਇਸ ਮੌਕੇ ਉਹਨਾਂ ਨਾਲ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਸੁਜਾਨਪੁਰ ਦੇ ਵਿਧਾਇਕ ਨਰੇਸ ਪੁਰੀ ਜੀ, ਪੰਜਾਬ ਕਾਂਗਰਸ ਦੇ ਖਜਾਂਨਚੀ ਅਤੇ ਸਾਬਕਾ ਵਿਧਾਇਕ ਅਮਿੱਤ ਵਿੱਚ,ਮੇਅਰ ਨਗਰ ਨਿਗਮ ਪਠਾਨਕੋਟ ਪੰਨਾ ਲਾਲ ਭਾਟੀਆਂ, ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਰਕੇਸ਼ ਬੱਬਲੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ, ਸੀਨੀਅਰ ਕਾਂਗਰਸੀ ਆਗੂ ਬਖਸੀਸ ਸਿੰਘ ਮੋਨਾ,ਰਾਜੂ ਮਾਡਲ ਆਦਿ ਆਗੂ ਹਾਜ਼ਰ ਸਨ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ