ਮੰਦਿਰ 'ਚ ਚੋਰੀ ਕਰਨ ਆਏ ਚੋਰ ਤੇ ਪੁਜਾਰੀ ਵਿਚਾਲੇ ਹੋਈ ਝੜਪ, CCTV ਦੀ ਵੀਡੀਓ ਆਈ ਸਾਹਮਣੇ
ਰਿਪੋਰਟਰ --- ਰੋਹਿਤ ਗੁਪਤਾ
ਗੁਰਦਾਸਪੁਰ, 7 ਮਈ 2024 - ਗੁਰਦਾਸਪੁਰ ਦੇ ਤੇ ਇੱਕ ਮਸ਼ਹੂਰ ਗੀਤ ਭਵਨ ਮੰਦਰ ਦੇ ਪਿੱਛੇ ਮੁਹੱਲਾ ਸ਼ਿਵ ਨਗਰ ' ਵਿਚ ਸਥਿਤ ਸਤੀ ਮਾਤਾ ਦੇ ਮੰਦਰ 'ਚ ਰਾਤ ਕਰੀਬ 12.30 ਵਜੇ ਇਕ ਚੋਰ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋਇਆ ਪਰ ਮੰਦਰ ਦੇ ਪੁਜਾਰੀ ਦੇ ਜਾਗਣ ਤੋਂ ਬਾਅਦ ਉਸ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਜਾਰੀ ਨੇ ਉਸ ਨੂੰ ਕਾਬੂ ਕਰ ਲਿਆ। ਚੋਰ ਨੇ ਪੁਜਾਰੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਝਗੜੇ ਦੌਰਾਨ ਚੋਰ ਪੁਜਾਰੀ ਦੀ ਪਕੜ ਵਿੱਚੋਂ ਨਿਕਲ ਕੇ ਫਰਾਰ ਹੋ ਗਿਆ। ਪੁਜਾਰੀ ਦਾ ਕਹਿਣਾ ਹੈ ਕਿ ਚੋਰ ਨੇ ਉਸ 'ਤੇ ਹਮਲਾ ਕਰਨ ਦੀ ਕਾਫੀ ਕੋਸ਼ਿਸ਼ ਕੀਤੀ । ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਨੂੰ ਪੁਲਿਸ ਵੱਲੋਂ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਮੰਦਿਰ ਦੇ ਪੁਜਾਰੀ ਬਾਬਾ ਰਾਮ ਦਾਸ ਤਿਆਗੀ ਨੇ ਦੱਸਿਆ ਕਿ ਨਵਰਾਤਰੀ ਤੋਂ ਮੰਦਿਰ 'ਚ 108 ਸ੍ਰੀ ਰਾਮਾਇਣ ਦਾ ਪਾਠ ਚੱਲ ਰਿਹਾ ਹੈ, ਜਿਸ ਕਾਰਨ ਸ੍ਰੀ ਰਾਮਾਇਣ ਪੜ੍ਹਨ ਵਾਲਿਆਂ ਦੀ ਡਿਊਟੀ ਬਦਲਦੀ ਰਹਿੰਦੀ ਹੈ ਅਤੇ ਮੰਦਰ ਪਤਲਾ ਦੇ ਮੁੱਖ ਗੇਟ ਦਾ ਛੋਟਾ ਦਰਵਾਜ਼ਾ ਖੁੱਲਿਆ ਰਹਿੰਦਾ ਹੈ। ਬੀਤੀ ਰਾਤ ਕਰੀਬ 12.30 ਵਜੇ ਇਕ ਚੋਰ ਮੰਦਰ ਵਿਚ ਦਾਖਲ ਹੋਇਆ ਅਤੇ ਕਮਰਿਆਂ ਦੀ ਫਰੋਲਾ ਫਰਾਲੀ ਕਰਨ ਲੱਗਾ, ਜਿਸ 'ਤੇ ਉਸਦੀ ਅੱਖ ਖੁੱਲ੍ਹ ਗਈ ਅਤੇ ਉਸਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਚੋਰ ਨੇ ਉਸ 'ਤੇ ਹਮਲਾ ਕਰ ਦਿੱਤਾ, ਅਤੇ ਉਸਦੀ ਪਕੜ ਵਿੱਚੋਂ ਨਿਕਲ ਕੇ ਦੌੜ ਗਿਆ। ਉਸ ਨੇ ਕਿਹਾ ਕਿ ਮੰਦਿਰ 'ਚ ਰਾਮਾਇਣ ਦਾ ਪਾਠ ਚੱਲ ਰਿਹਾ ਸੀ ਜਾਂ ਚੋਰ ਉੱਥੇ ਮੂਰਤੀ ਤੋੜ ਕੇ ਬੇਅਦਬੀ ਕਰ ਸਕਦਾ ਸੀ।