ਹਰੀਸ਼ ਕਾਲੜਾ
ਰੂਪਨਗਰ, 24 ਅਪ੍ਰੈਲ 2020 : ਸਿਵਲ ਸਰਜਨ ਰੂਪਨਗਰ ਡਾ.ਐਚ.ਐਨ.ਸ਼ਰਮਾਂ ਨੇ ਕਿਹਾ ਕਿ ਫਲੂ,ਖੰਘ ਤੇ ਜ਼ੁਕਾਮ ਦੀਆਂ ਦਵਾਈਆਂ ਅਕਸਰ ਲੋਕ ਆਪ ਹੀ ਕੈਮਿਸਟ ਦੀ ਦੁਕਾਨ ਤੋਂ ਲੈ ਲੈਂਦੇ ਹਨ, ਪਰ ਹੁਣ ਕੋਵਿਡ-19 ਮਹਾਂਮਾਰੀ ਦੌਰਾਨ ਅਜਿਹੇ ਸੰਭਾਵਤ ਮਰੀਜ਼ਾਂ ਤੇ ਨਜ਼ਰ ਰੱਖਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਹਦਾਇਤਾਂ ਜਾਰੀ ਕੀਤੀਆ ਹਨ ਕਿ ਕੋਈ ਵੀ ਕੈਮਿਸਟ ਕਿਸੇ ਵੀ ਵਿਅਕਤੀ ਨੂੰ ਇਹ ਦਵਾਈਆਂ ਦੇਣ ਤੇ ਉਸ ਦੇ ਵੇਰਵੇ ਦੀ ਰਿਪੋਰਟ ਸਿਵਲ ਸਰਜਨ ਨੂੰ ਭੇਜਣਗੇ ।ਸਿਹਤ ਮੰਤਰੀ ਨੇ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਦੇ ਸਮੂਹ ਜ਼ੋਨਲ ਲਾਇਸੈਂਸਿੰਗ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਕੈਮਿਸਟਾਂ ਵਲੋਂ ਸਟੋਰ ਤੇ ਜਾਂ ਕਿਸੇ ਵਿਅਕਤੀ ਦੇ ਘਰ ਫਲੂ, ਖੰਘ ਤੇ ਜ਼ੁਕਾਮ ਦੇ ਇਲਾਜ਼ ਲਈ ਦਵਾਈਆਂ ਦੀ ਸਪਲਾਈ ਕਰਨ ਸਬੰਧੀ ਰਿਪੋਰਟ ਭੇਜਣਾ ਲਾਜ਼ਮੀ ਕਰਨਗੇ ।
ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਫਲੂ,ਖਾਂਸੀ ਤੇ ਜ਼ੁਕਾਮ ਦੇ ਇਲਾਜ਼ ਲਈ ਕਿਸੇ ਵਿਅਕਤੀ ਨੂੰ ਦਵਾਈਆਂ ਦੀ ਕੀਤੀ ਵਿਕਰੀ ਜਾਂ ਸਪਲਾਈ ਸਬੰਧੀ ਜਾਣਕਾਰੀ ਲੋਕਾਂ ਦੇ ਹਿੱਤ ਲਈ ਬਹੁਤ ਜ਼ਰੂਰੀ ਹੈ ।ਇਹ ਕੋਵਿਡ -19 ਦੇ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਲਈ ਮੱਦਦਗਾਰ ਸਾਬਿਤ ਹੋਵੇਗਾ ।ਉਨ੍ਹਾਂ ਨੇ ਕਿਹਾ ਕਿ ਦਵਾਈਆਂ ਦੀ ਵਿਕਰੀ ਦੇ ਨਾਲ ਨਾਲ ਸਮਾਜਿਕ ਦੂਰੀ , ਮਾਸਕ ਪਹਿਨਣ ਅਤੇ ਵਾਰ-ਵਾਰ ਸਾਬਣ ਤੇ ਪਾਣੀ ਨਾਲ ਹੱਥ ਧੋਣ ਦਾ ਵੀ ਖਿਆਲ ਰੱਖਿਆ ਜਾਵੇ ।