ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 16 ਅਕਤੂਬਰ 2020 :ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ 17 ਅਕਤੂਬਰ ਦਿਨ ਸ਼ਨੀਵਾਰ ਨੂੰ ਪੰਜਾਬ ਸਮਾਰਟ ਵਿਲੇਜ਼ ਕੰਪੇਨ ਦੇ ਲਾਂਚਿੰਗ ਸਮਾਗਮ ਵਿਚ ਸ਼ਾਮਿਲ ਹੋਣਗੇ। ਰਾਣਾ ਕੇ.ਪੀ ਸਿੰਘ ਸਵੇਰੇ 11.25 ਵਜੇ ਐਸ.ਡੀ.ਐਮ. ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਚ ਪੰਜਾਬ ਸਮਾਰਟ ਵਿਲੇਜ਼ ਕੰਪੇਨ ਦੇ ਲਾਂਚਿੰਗ ਸਮਾਗਮ ਵਿਚ ਸਾਮਿਲ ਹੋਣਗੇ। ਇਸ ਉਪਰੰਤ 1.30 ਵਜੇ ਪਿੰਡ ਕਲਿੱਤਰਾਂ, 2 ਵਜੇ ਪਿੰਡ ਦਬਖੇੜਾ ਲੋਅਰ, 2.30 ਵਜੇ ਪਿੰਡ ਜਾਂਦਲਾ ਲੋਅਰ, 3 ਵਜੇ ਪਿੰਡ ਜਾਂਦਲਾ, 3.30 ਵਜੇ ਪਿੰਡ ਪੱਟੀ ਲੋਅਰ, 4 ਵਜੇ ਪਿੰਡ ਰਾਏਪੁਰ ਲੋਅਰ, 4.30 ਵਜੇ ਪਿੰਡ ਬ੍ਰਹਮਪੁਰ ਲੋਅਰ ਵਿਖੇ ਪੰਜਾਬ ਸਮਾਰਟ ਵਿਲੇਜ਼ ਕੰਪੇਨ ਲਾਂਚ ਕਰਨਗੇ।