ਰਾਜਵੰਤ ਸਿੰਘ
- ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਨੂੰ ਸਮਰਪਿਤ ਸਾਈਕਲ ਮੈਰਾਥਨ ਹੋਈ
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ 2020 - ਜ਼ਿਲ੍ਹਾ ਪੁਲਸ ਵੱਲੋਂ ਮੁਕਤੀਸਰ ਸਾਈਕਲ ਰਾਈਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਅਤੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਾਈਕਲ ਮੈਰਾਥਨ ਰੇਸ ਕਰਾਈ ਗਈ। ਇਹ ਸਾਈਕਲ ਮੈਰਾਥਨ ਨੂੰ ਸਥਾਨਕ ਕੋਟਕਪੂਰਾ ਚੌਂਕ ਤੋਂ ਚੱਲੀ, ਜਿਸਨੂੰ ਹਰੀ ਝੰਡੀ ਐਸਐਸਪੀ ਡੀ.ਸੁਡਰਵਿਲੀ ਨੇ ਦਿਖਾਈ। ਇਸ ਸਾਈਕਲ ਮੈਰਾਥਨ ਵਿੱਚ ਸ਼ਹਿਰ ਸ੍ਰੀ ਮੁਕਤਸਰ ਤੋਂ ਇਲਾਵਾ ਬਠਿੰਡਾ, ਕੋਟਕਪੂਰਾ, ਗਿੱਦੜਬਾਹਾ,ਅਬੋਹਰ, ਗੁਰੂਹਰਸਹਾਏ, ਫਾਜ਼ਿਲਕਾ ਅਤੇ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਹਿੱਸਾ ਲਿਆ।
ਇਸ ਰੈਲੀ ਦਾ ਸਮੁੱਚਾ ਪ੍ਰਬੰਧ ਇਸ ਖੇਤਰ ਦੀ ਸਾਈਕਲਿੰਗ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਚੁੱਕੀ ਮੁਕਤੀਸਰ ਸਾਈਕਲ ਐਸੋਸ਼ੀਏਸ਼ਨ ਵੱਲੋਂ ਕਲੱਬ ਪ੍ਰਧਾਨ ਐਸਆਈ ਜਗਸੀਰ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਇਹ ਰੈਲੀ ਕੋਟਕਪੂਰਾ ਰੋਡ ਤੋਂ ਹੁੰਦੀ ਹੋਈ ਸਰਾਏਨਾਗਾ ਤੋਂ ਅੱਗੇ ਪੁਲਿਸ ਸ਼ਹੀਦੀ ਦੀ ਯਾਦ ਵਿੱਚ ਬਣੇ ਯਾਦਗਾਰੀ ਗੇਟ ਤੋਂ ਵਾਪਿਸ ਹੋਈ ਸੀ ਪਰ ਵਾਪਸੀ ਤੋਂ ਪਹਿਲਾਂ ਹਰੇਕ ਰਾਈਡਰ ਵੱਲੋਂ ਯਾਦਗਾਰੀ ਗੇਟ ’ਤੇ ਪੁਲਸ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਹ ਰੈਲੀ ਤਕਰੀਬਨ 38 ਕਿਲੋਮੀਟਰ ਦਾ ਸਫਰ ਤਹਿ ਕਰਕੇ ਜਿਉਂ ਹੀ ਆਪਣੇ ਆਖਰੀ ਪੜਾਅ ਦਫਤਰ ਸ੍ਰੀ ਮੁਕਤਸਰ ਸਾਹਿਬ ਪਹੁੰਚੀ ਤਾਂ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਐਮ ਕੇ ਅਰਾਵਿੰਦ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਰਾਈਡਰਜ਼ ਨੂੰ ਹੌਸਲਾ ਦਿੱਤਾ।
ਇਸ ਰੈਲੀ ਵਿੱਚ ਐਸ.ਐਸ.ਪੀ ਦੇ ਪਤੀ ਵਾਨਮਸੁਦਰਮ ਜੀ ਅਤੇ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ ਨੇ ਖੁਦ ਸਾਇਕਲ ਚਲਾਇਆ। ਸਨਮਾਨਿਤ ਕੀਤੇ ਜਾਣ ਵਾਲਿਆਂ ਵਿੱਚ 60 ਸਾਲਾ ਬਜ਼ੁਰਗ ਨੌਜਵਾਨ ਕੁਲਦੀਪ ਸਿੰਘ, ਰਾਸ਼ਟਰੀ ਪੱਧਰ ਦੇ ਸਾਈਕਲਿਸਟਾਂ ਵਿੱਚ ਸੁਖਦੀਪ ਸਿੰਘ, ਸੁਖਿੰਦਰ ਸਿੰਘ, ਜਗਸੀਰ ਸਿੰਘ ਐਸਆਈ, ਰਵਿੰਦਰ ਸਿੰਘ, ਅਮਨਜੋਤ ਧਾਲੀਵਾਲ, ਰਜਿੰਦਰ ਘਨੀਆਂ, ਸੁਖਵਿੰਦਰ ਬਹਿਬਲ, ਗੁਰਸੇਵਕ ਸਿੰਘ, ਹਰਜੀਤ ਹਜਾਰਾ, ਸਪਾਸਰ ਵਜੋਂ ਸ਼ੇਖਰ ਬਾਂਸਲ, ਰੀਤਮਹਿੰਦਰ ਬੌਬੀ ਬਰਾੜ, ਕਾਰਤਿਕ ਤੇ ਅਸ਼ੋਕ ਚੁੱਘ ਦੁਸ਼ਹਿਰਾ ਕਮੇਟੀ ਪ੍ਰਧਾਨ, ਪੰਜਾਬ ਤੋਂ ਕਨਿੰਆਕੁਮਾਰੀ ਜਾ ਚੁੱਕੇ ਸਮਨਦੀਪ ਕੁਮਾਰ ਤੇ ਗੁਰਸੇਵਕ ਸਿੰਘ, ਸਮਾਜ ਸੇਵਾ ਵਿੱਚ ਕਾਰਜਸ਼ੀਲ ਜੈ ਬਾਬੇ ਦੀ ਬੱਲਡ ਸੇਵਾ ਸੁਸਾਇਟੀ ਤੇ ਖੇਤਰਪਾਲ ਸੇਵਾ ਸੁਸਾਇਟੀ, ਮੁਕਤੀਸਰ ਰਾਈਡਰਜ਼ ਦੇ ਪ੍ਰਧਾਨ ਜਗਸੀਰ ਸਿੰਘ,ਉੁੱਪ ਪ੍ਰਧਾਨ ਬੌਬੀ ਬਰਾੜ, ਸ਼ਿਵਰਾਜ ਸਿੰਘ, ਗੁਰਪਾਲ ਕੌਰ, ਖਜ਼ਾਨਚੀ ਉਰਮਨਦੀਪ ਬਰਾੜ, ਸਕੱਤਰ ਮਨਪ੍ਰੀਤ ਬਰਾੜ, ਪੀਆਰਓ ਸਾਜਨ ਚੁੱਘ, ਹਰਮਨ ਭੁੱਲਰ, ਹਰਦੀਪ ਕੌਣੀ, ਡਾ: ਗੁਰਦਿੱਤ ਸਿੰਘ ਔਲਖ, ਡਾ. ਪਰਗਟ ਸਿੰਘ, ਸਾਹਿਬ ਸਿੰਘ, ਜਗਮੀਤ ਸਿੰਘ, ਪਰਵਨੀਤ ਬੇਦੀ, ਮਨਜਿੰਦਰ ਮਨੀ,ਰਵਿੰਦਰ ਕੁਮਾਰ, ਸੋਨੂ ਛਾਬੜਾ, ਅੰਕਿਤ,ਗੁਰਵੀਰ ਸਿੰਘ, ਹਰਮੰਦਰ ਸਿੰਘ, ਹੈਪੀ ਗਿਰਧਰ, ਸੋਨੂ ਭਟੇਜਾ, ਰਾਹੁਲ ਪਸਰੀਚਾ, ਅਰੁਣ ਮਿਤਲ, ਰੋਹਿਤ ਵਾਟਸ, ਰਜੇਸ਼ ਵਿਸ਼ੇਸ ਤੌਰ ’ਤੇ ਸ਼ਾਮਿਲ ਹਨ।
60 ਸਾਲਾ ਕੁਲਦੀਪ ਸਿੰਘ ਨੇ ਸਾਈਕਲ ਮੈਰਾਥਨ ’ਚ ਸ਼ਮੂਲੀਅਤ ਕਰਕੇ ਨੌਜਵਾਨਾਂ ਨੂੰ ਦਿੱਤੀ ਨਵੀਂ ਸੇਧ...
ਜ਼ਿਲ੍ਹਾ ਪੁਲਸ ਵੱਲੋਂ ਸ਼ਹੀਦ ਪੁਲਸ ਮੁਲਾਜ਼ਮਾਂ ਦੀ ਯਾਦ ਵਿੱਚ ਕਰਵਾਈ ਗਈ ਸਾਇਕਲ ਮੈਰਾਥਨ ਵਿੱਚ ਜਿੱਥੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਆ ਕੇ 350 ਨੌਜਵਾਨ ਲੜਕੇ-ਲੜਕੀਆਂ ਵੱਲੋਂ ਭਾਗ ਲਿਆ ਗਿਆ, ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ 60 ਸਾਲਾ ਬਜ਼ੁਰਗ ਕੁਲਦੀਪ ਸਿੰਘ ਨੇ ਇਸ ਸਾਈਕਲ ਮੈਰਾਥਨ ਵਿੱਚ ਭਾਗ ਲੈ ਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਸੇਧ ਦਿੱਤੀ ਹੈ। ਵਰਣਨਯੋਗ ਹੈ ਕਿ ਕੁਲਦੀਪ ਸਿੰਘ ਵੱਲੋਂ ਮੈਰਾਥਨ ਵਿੱਚੋਂ ਪਹਿਲੇ ਗਰੁੱਪ ਵਿੱਚ ਆ ਕੇ ਆਪਣੀ ਸਾਈਕਲ ਰੇਸ ਨੂੰ ਪੂਰਾ ਕੀਤਾ ਗਿਆ ਹੈ। ਇਸ ਮੌਕੇ ਸਨਮਾਨਿਤ ਹੋਣ ਸਮੇਂ ਕੁਲਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਸਰੀਰਕ ਤੰਦਰੁਸਤੀ ਹੀ ਸਭ ਕੁੱਝ ਹੈ, ਜੇਕਰ ਸਰੀਰ ਤੰਦਰੁਸਤ ਹੈ ਤਾਂ ਆਪਣਾ ਜੀਵਨ ਬਹੁਤ ਵਧੀਆ ਰਹੇਗਾ, ਇਸ ਲਈ ਸਰੀਰਕ ਕਸਰਤ ਅਤੇ ਚੰਗੀ ਖੁਰਾਕ ਬਹੁਤ ਜਰੂਰੀ ਹੈ। ਇਸ ਮੌਕੇ ਐਮ.ਕੇ ਅਰਾਵਿੰਦ ਕੁਮਾਰ ਡਿਪਟੀ ਕਮੀਸ਼ਨਰ ਅਤੇ ਡੀ ਸੁਡਰਵਿਲੀ ਐਸ.ਐਸ.ਪੀ ਵੱਲੋਂ ਕੁਲਦੀਪ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।