ਜਗਦੀਸ਼ ਥਿੰਦ
ਜਲਾਲਾਬਾਦ /ਫਾਜ਼ਿਲਕਾ 25 ਅਕਤੂਬਰ , ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ 25 ਅਕਤੂਬਰ ਨੂੰ ਪੂਰੇ ਜਾਹੋ ਜਲਾਲ ਨਾਲ ਮਨਾਇਆ ਗਿਆ ।
ਹਾਲਾਂਕਿ ਕਿਸਾਨ ਜੱਥੇਬੰਆਂ ਕੇਂਦਰੀ ਸਰਕਾਰ ਦੇ ਪੁੱਤਲੇ ਵੀ ਫ਼ੂਕੇ ਪਰ ਦੁਸਹਿਰਾ ਪੂਰੇ ਅਮਨ ਅਮਾਨ ਨਾਲ ਮਨਾਇਆ ਗਿਆ ।
ਜ਼ਿਲ੍ਹਾ ਫਾਜ਼ਿਲਕਾ ਦੇ ਵੱਖ - ਵੱਖ ਸ਼ਹਿਰਾਂ , ਕਸਬਿਆਂ ਅੰਦਰ ਦੁਸਹਿਰਾ ਮਨਾਉਣ ਆਇਆ ਰਾਵਣ ਦੇ ਬੁੱਤ ਸਾੜੇ ਗਏ ਪਰ ਜਲਾਲਾਬਾਦ ਵਿਖੇ ਮਨਾਏ ਗਏ ਦੁਸਹਿਰਾ ਤਿਉਹਾਰ ਦ ਜ਼ਿਕਰ ਕਹਿਣਾ ਬਣਦਾ ਹੈ ।
ਐਮ ਐਲ ਏ ਜਲਾਲਾਬਾਦ ਰਮਿੰਦਰ ਸਿੰਘ ਆਵਲਾ , ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ , ਕਾਂਗਰਸ ਦੇ ਯੂਥ ਆਗੂ ਸੰਦੀਪ ਜਾਖੜ, ਰੰਜਮ ਕਾਮਰਾ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜੇ ਜ਼ਿਲੇ ਭਰ ਦੇ ਆਗੂ ਵੀ ਏਥੇ ਮੌਜੂਦ ਨਜ਼ਰੀਂ ਪਏ ।
ਪੰਜਾਬੀ ਉੱਘੇ ਗਾਇਕ ਗੁਰਨਾਮ ਭੁੱਲਰ ਦੇ ਸਟੇਜ ਪ੍ਰੋਗਰਾਮ ਦਾ ਕਰੇਜ ਏਨਾ ਸੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਉਮੜੇ ਦਰਸ਼ਕ ਸਟੇਜ ਤੋ ਗਾਏ ਜਾ ਰਹੇ ਗੀਤਾਂ ਵਿੱਚ ਖੁੱਦ ਸ਼ਾਮਲ ਹੁੰਦੇ ਦਿਖਾਈ ਦਿੱਤੇ ।
ਪੁਲਸ ਮੁਲਾਜ਼ਮਾਂ ਵੱਲੋਂ ਇਕੱਠੇ ਨਾ ਹੋਣ ਦੀਆਂ ਹਦਾਇਤਾਂ ਕਰਨ ਦੇ ਬਾਵਜੂਦ ਜਦੋਂ ਦਰਸ਼ਕ ਪਿੱਛੇ ਨਹੀਂ ਹਟ ਰਹੇ ਸੀ ਤਾਂ ਡੀ ਐੱਸ ਪੀ ਜਲਾਲਾਬਾਦ ਪਲਵਿੰਦਰ ਸਿੰਘ ਨੇ ਖੁਦ ਭੀੜ ਵਿੱਚ ਦਾਖਲ ਹੋ ਕੇ ਦਰਸ਼ਕਾਂ ਨੂੰ ਪਿੱਛੇ ਹਟਾਉਣ ਦੀ ਵਾਰ - ਵਾਰ ਕੋਸ਼ਿਸ਼ ਕੀਤੀ ।
ਇਸ ਦੌਰਾਨ ਰਾਮ ਲੀਲਾ ਕਲੱਬ ਅਤੇ ਹੋਰ ਸਮਾਜ ਸੇਵੀਆਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ ।