- ਈ.ਟੀ.ਯੂ. ਨਾਲ ਹੋਈ ਮੀਟਿੰਗ 'ਚ ਜਿਲ੍ਹਾ ਭਲਾਈ ਅਫ਼ਸਰ ਨੇ ਲਿਆ ਫੈਸਲਾ
ਅੰਮ੍ਰਿਤਸਰ,26 ਅਕਤੂਬਰ 2020 - ਐਲੀਮੈਂਟਰੀ ਟੀਚਰਜ਼ ਯੂਨੀਅਨ ਰਜਿ. ਅੰਮ੍ਰਿਤਸਰ ਵੱਲੋ ਅੱਜ ਦੁਬਾਰਾ ਭਲਾਈ ਅਫਸਰ ਸੁਖਵਿੰਦਰ ਸਿੰਘ ਘੁੰਮਣ ਨਾਲ ਜਿਲ੍ਹੇ 'ਚ 200 ਦੇ ਕਰੀਬ ਖਾਲੀ ਪਈਆਂ ਹੈੱਡ ਟੀਚਰਜ /ਸੈਟਰ ਹੈੱਡ ਟੀਚਰਜ ਪ੍ਰਮੋਸ਼ਨਾਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ।
ਇਸ ਦੌਰਾਨ ਜ਼ਿਲ੍ਹੇ ਅੰਦਰ ਪਿਛਲੇ ਲੰਮੇਂ ਸਮੇਂ ਤੋਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਨਾ ਹੋਣ ਕਾਰਣ ਅਧਿਆਪਕਾਂ ਅਤੇ ਸਿਖਿਆ ਦੇ ਹੋ ਰਹੇ ਨੁਕਸਾਨ ਸਬੰਧੀ ਵਿਸਥਾਰ ਵਿੱਚ ਵਿਚਾਰ ਵਿਟਾਂਦਰਾ ਕਰਦਿਆਂ ਈ ਟੀ ਯੂ ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ,ਸਤਬੀਰ ਸਿੰਘ ਬੋਪਾਰਾਏ ,ਗੁਰਪ੍ਰੀਤ ਸਿੰਘ ਥਿੰਦ,ਪਰਮਬੀਰ ਸਿੰਘ ਵੇਰਕਾ , ਜਤਿੰਦਰ ਸਿਂਘ ਲਾਵੇ ਆਦਿ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਤੇ ਆਪਣੀ ਪੂਰਨ ਸਹਿਮਤੀ ਪ੍ਰਗਟ ਕਰਦਿਆਂ ਜਿਲਾ ਸਿੱਖਿਆ ਦਫਤਰ ਵੱਲੋ ਮਿਲੇ ਰਿਕਾਰਡ ਦੀ ਪ੍ਰਵਾਨਗੀ ਲੈਣ ਲਈ ਜਲਦ ਹੀ ਈ-ਮੇਲ ਰਾਹੀਂ ਭਲਾਈ ਵਿਭਾਗ ਦੇ ਹੈੱਡ ਆਫਿਸ ਨੂੰ ਭੇਜਣ ਦਾ ਫੈਸਲਾ ਕੀਤਾ। ਇਸ ਦੌਰਾਨ ਭਲਾਈ ਦਫਤਰ ਸੁਪਰਡੈਂਟ ਕੀਮਤੀ ਲਾਲ ਤੇ ਜਿਲਾ ਸਿਖਿਆ ਦਫਤਰ ਦੇ ਡੀਲਿੰਗ ਹੈਂਡ ਅਮਰਬੀਰ ਸਿੰਘ ਵੀ ਮੌਜੂਦ ਸਨ।
ਈ.ਟੀ.ਯੂ. ਦੇ ਆਗੂਆਂ ਵੱਲੋ ਭਲਾਈ ਦਫਤਰ ਅੰਮ੍ਰਿਤਸਰ ਵਿਖੇ ਮੀਟੰਗ ਕਰਨ ਉਪਰੰਤ ਅੱਜ ਕੁਝ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਭੁੱਖ ਭੁਹੜਤਾਲ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਾ ਹੈ। ਉਨ੍ਹਾਂ ਕਿਹਾ ਕਿ ਹੁਣ ਆਸ ਕੀਤੀ ਜਾ ਸਕਦੀ ਹੈ ਕਿ ਬੇਸਬਰੀ ਨਾਲ ਪ੍ਰਮੋਸ਼ਨਾਂ ਦੀ ਉਡੀਕ ਕਰ ਰਹੇ ਅਧਿਆਪਕਾਂ ਦੇ ਹੱਥਾਂ 'ਚ ਜਲਦ ਹੀ ਆਰਡਰ ਹੋਣਗੇ। ਦੂਜੇ ਪਾਸੇ ਈ.ਟੀ.ਯੂ. ਵੱਲੋਂ ਪ੍ਰਮੋਸ਼ਨਾ ਦੇ ਮਸਲੇ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ 'ਚ ਚੱਲ ਰਹੀ ਭੁੱਖ ਹੜਤਾਲ ਦੇ ਅੱਜ 61 ਵੇਂ ਦਿਨ ਬਲਾਕ ਮਜੀਠਾ-1 ਅਤੇ ਮਜੀਠਾ 2 ਦੇ ਆਗੂ ਗੁਰਪ੍ਰੀਤ ਸਿੰਘ ਥਿੰਦ,ਰਾਜਬੀਰ ਸਿੰਘ ਵੇਰਕਾ ,ਪਰਮਬੀਰ ਸਿੰਘ ਵੇਰਕਾ , ਕਵਲਜੀਤ ਸਿੰਘ ਥਿੰਦ , ਰਾਜਵਿੰਦਰ ਸਿੰਘ ਲੁੱਧੜ,ਜਤਿੰਦਰ ਸਿੰਘ ਸੀ. ਐਚ. ਟੀ. , ਗੁਰਦਰਸ਼ਨ ਸਿੰਘ ,ਕ੍ਰਿਪਾਲ ਸਿੰਘ, ਸੁਖਦੀਪ ਸਿੰਘ , ਚਿਮਨ ਲਾਲ ,ਵਰਿੰਦਰ ਸਿੰਘ ਆਦਿ ਭੁੱਖ ਹਡ਼ਤਾਲ ਤੇ ਬੈਠੇ ।